ਪਟਿਆਲਾ ਪੁਲੀਸ ਦੇ 273 ਹੋਰ ਪੁਲੀਸ ਮੁਲਾਜ਼ਮਾਂ ਦੇ ਥਾਣਿਆਂ ਵਿੱਚ ਕੀਤੇ ਗਏ ਤਬਾਦਲੇ


ਪਟਿਆਲਾ, 30 ਅਕਤੂਬਰ (ਬਿੰਦੂ ਸ਼ਰਮਾ) ਪਟਿਆਲਾ ਦੇ ਐਸ. ਐਸ. ਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਜ਼ਿਲ੍ਹਾ ਪੁਲੀਸ ਦੇ ਕੰਮਕਾਜ ਵਿੱਚ ਤੇਜੀ ਅਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਮੁਹਿੰਮ ਤਹਿਤ ਥਾਣਿਆਂ ਦੇ ਕੰਮ ਕਾਜ ਤੋਂ ਜਾਣੂ ਕਰਵਾਉਣ ਲਈ 273 ਹੋਰ ਪੁਲੀਸ ਮੁਲਾਜ਼ਮਾਂ ਦੀਆਂ ਜ਼ਿਲ੍ਹੇ ਦੇ ਥਾਣਿਆਂ ਤੇ ਚੌਕੀਆਂ ਵਿੱਚ ਬਦਲੀਆਂ ਕੀਤੀਆਂ ਹਨ|
ਇੱਥੇ ਜਾਰੀ ਬਿਆਨ ਵਿੱਚ ਐਸ. ਐਸ. ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਡਾਇਰੈਕਟਰ ਜਨਰਲ ਪੁਲੀਸ ਪੰਜਾਬ ਵੱਲੋਂ ਜਾਰੀ ਨਿਰਦੇਸਾਂ ਅਨੁਸਾਰ 1 ਜਨਵਰੀ 2008 ਤੋਂ ਬਾਅਦ ਭਰਤੀ ਹੋਏ273 ਅਜਿਹੇ ਕਰਮਚਾਰੀਆਂ (ਜਿਹੜੇ ਹਾਲੇ ਤੱਕ 5 ਸਾਲ ਦੇ ਅਰਸੇ ਤੱਕ ਥਾਣਿਆਂ ਵਿੱਚ ਤਾਇਨਾਤ ਨਹੀਂ ਰਹੇ ਹਨ)  ਨੂੰ ਥਾਣਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ| ਉਨ੍ਹਾਂ ਦੱਸਿਆ ਤਬਦੀਲ ਕੀਤੇ ਮੁਲਾਜ਼ਮਾਂ ਵਿੱਚ 12 ਐਨ. ਜੀ. ਓ ਅਤੇ 261 ਓ.ਆਰਜ਼ ਸ਼ਾਮਲ ਹਨ, ਜੋ ਹੁਣ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਤੇ ਚੌਕੀਆਂ ਵਿੱਚ ਸੇਵਾਵਾਂ ਦੇਣਗੇ|
ਇਸ ਤੋਂ ਪਹਿਲਾਂ ਵੀ ਡੀ. ਜੀ. ਪੀ. ਪੰਜਾਬ ਦੇ ਨਿਰਦੇਸ਼ਾਂ ਤੇ 133 ਪੁਲੀਸ ਮੁਲਾਜ਼ਮਾਂ ਦੇ ਥਾਣਿਆਂ ਵਿੱਚ ਤਬਾਦਲੇ ਕੀਤੇ ਗਏ ਹਨ, ਜਿਸ ਤਹਿਤ ਹੁਣ ਤੱਕ 406 ਮੁਲਾਜ਼ਮਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਥਾਣਿਆਂ ਤੇ ਚੌਕੀਆਂ ਵਿੱਚ ਤਾਇਨਾਤ ਕੀਤਾ ਗਿਆ ਹੈ|

Leave a Reply

Your email address will not be published. Required fields are marked *