ਪਟਿਆਲਾ ਪੁਲੀਸ ਨੇ ਬੋਲਣ ਅਤੇ ਸੁਣਨ ਦੀ ਸ਼ਕਤੀ ਤੋਂ ਅਸਮਰਥ ਲੜਕੀ ਲੱਭ ਕੇ ਮਾਪਿਆਂ ਸੁਪੁਰਦ ਕੀਤੀ
ਪਟਿਆਲਾ, 12 ਜਨਵਰੀ (ਬਿੰਦੂ ਸ਼ਰਮਾ) ਪਟਿਆਲਾ ਪੁਲੀਸ ਵਲੋਂ ਜਨਮ ਤੋਂ ਬੋਲਣ ਅਤੇ ਸੁਣਨ ਦੀ ਸ਼ਕਤੀ ਤੋਂ ਅਸਮਰਥ ਲੜਕੀ ਕਲਪਨਾ ਪੁੱਤਰੀ ਬਲਜੀਤ ਸਿੰਘ ਵਾਸੀ ਨਸੀਰਪੁਰ (ਜਿਸਦੀ ਉਮਰ ਕਰੀਬ 13 ਸਾਲ þ) ਨੂੰ ਲੱਭਣ ਵਿੱਚ ਸਫਲਤਾ ਹਾਸਿਲ ਕੀਤੀ ਗਈ þ।
ਲੜਕੀ ਦੇ ਪਿਤਾ ਮੁਤਾਬਕ ਉਹ ਆਪਣੇ ਘਰ ਤੋਂ ਖੇਡਦੀ ਹੋਈ ਅਚਨਚੇਤ ਬਾਹਰ ਆ ਗਈ ਅਤੇ ਕਿਸੇ ਨੂੰ ਦੱਸੇ ਪੁੱਛੇ ਬਿਨ੍ਹਾਂ ਕਿਤੇ ਚਲੀ ਗਈ ਸੀ। ਜਿਸ ਸੰਬਧੀ ਉਨ੍ਹਾਂ ਵਲੋਂ ਥਾਣਾ ਸਦਰ ਪਟਿਆਲਾ ਵਿਖੇ ਪਹੁੰਚ ਕੇ ਇਤਲਾਹ ਦਿੱਤੀ ਗਈ ਸੀ। ਜਿਸ ਤੇ ਕਾਰਵਾਈ ਕਰਦਿਆ ਮੁੱਖ ਅਫਸਰ ਥਾਣਾ ਸਦਰ ਪਟਿਆਲਾ ਪ੍ਰਦੀਪ ਸਿੰਘ ਬਾਜਵਾ ਵਲੋਂ ਰਣਜੀਤ ਸਿੰਘ ਸਮੇਤ ਗੁੰਮਸ਼ੁਦਾ ਲੜਕੀ ਦੀ ਭਾਲ ਹਿੱਤ ਗਸ਼ਤ ਪਾਰਟੀ ਭੇਜੀ ਗਈ ਅਤੇ ਕੁੱਝ ਹੀ ਘੰਟਿਆਂ ਵਿੱਚ ਇਸ ਲੜਕੀ ਦੀ ਭਾਲ ਮੁਕਮੰਲ ਕਰਦਿਆਂ ਉਸਨੂੰ ਬਰਾਮਦ ਕਰਵਾ ਕੇ ਲੜਕੀ ਦੇ ਮਾਤਾ ਪਿਤਾ ਦੇ ਸਪੂਰਦ ਕਰ ਦਿੱਤਾ ਗਿਆ।