ਪਟਿਆਲਾ ਪੁਲੀਸ ਨੇ ਸੁਲਝਾਇਆ ਨਾਭਾ ਵਿਖੇ ਡਾਕਟਰ ਦੇ ਘਰ ਹੋਈ ਡਕੈਤੀ ਦਾ ਮਾਮਲਾ

ਪਟਿਆਲਾ, 8 ਸਤੰਬਰ (ਸ.ਬ.) ਐਸ.ਐਸ.ਪੀ. ਮਨਦੀਪ ਸਿੰਘ ਸਿੱਧੂ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਪਟਿਆਲਾ ਪੁਲੀਸ ਨੂੰ ਇਕ ਵੱਡੀ ਕਾਮਯਾਬੀ ਮਿਲੀ ਹੈ| 3 ਸਤੰਬਰ ਦੀ ਰਾਤ ਸਮੇਂ ਕੁੱਝ ਵਿਅਕਤੀਆਂ ਵੱਲੋਂ ਡਾਕਟਰ ਰਾਜੇਸ਼ ਗੋਇਲ ਨਾਭਾ ਜ਼ਿਲ੍ਹਾ ਪਟਿਆਲਾ ਦੇ ਘਰ ਅੰਦਰ ਦਾਖਲ ਹੋਕੇ ਉਸ ਦੀ ਕੁੱਟਮਾਰ ਕਰ ਕੇ ਅਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ| ਇਸ ਦੌਰਾਨ ਲੁਟੇਰਿਆ ਵੱਲੋਂ 6 ਲੱਖ 30 ਹਜਾਰ ਦੀ ਨਗਦੀ, ਸੋਨਾ ਆਦਿ ਲੁੱਟੇ ਗਏ ਸਨ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ 4 ਵਿਅਕਤੀਆਂ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਇਹਨਾਂ ਕੋਲੋਂ 6 ਲੱਖ, ਇਕ ਜੋੜਾ ਝੁਮਕਾ ਸੋਨਾ, ਇਕ ਘੜੀ, ਇਕ ਸਕੂਟਰ, ਇਕ ਮੋਟਰਸਾਈਕਲ ਅਤੇ ਇਕ ਖੂਨ ਨਾਲ ਲਿੱਬੜੀ ਕਮੀਜ਼ ਬਰਾਮਦ ਕੀਤੀ ਹੈ|

Leave a Reply

Your email address will not be published. Required fields are marked *