ਪਟਿਆਲਾ ਪੁਲੀਸ ਲਾਈਨ ਵਿੱਚ ਮੁਲਾਜਮਾਂ ਦਾ ਟੀਕਾਕਰਨ ਜਾਰੀ

ਪਟਿਆਲਾ, 4 ਫਰਵਰੀ (ਬਿੰਦੂ ਸ਼ਰਮਾ) ਕੋਵਿਡ-19 ਨੂੰ ਮਾਤ ਦੇਣ ਲਈ ਕੰਮ ਕਰਨ ਵਾਲੇ ਫਰੰਟਲਾਇਨ ਵਾਰੀਅਰਸ ਦੇ ਟੀਕਾਕਰਨ ਦੇ ਤਹਿਤ ਪਟਿਆਲਾ ਵਿਖੇ ਪੁਲੀਸ ਲਾਇਨ ਵਿੱਚ ਮੁਲਾਜਮਾਂ ਦਾ ਟੀਕਾਕਰਨ ਕੀਤਾ ਗਿਆ।

ਪਟਿਆਲਾ ਜਿਲ੍ਹੇ ਦੇ ਐਸ. ਐਸ. ਪੀ. ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੁਲੀਸ ਲਾਈਨ ਵਿੱਚ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਹੇਠ ਟੀਕਾਕਰਨ ਕੈਂਪ ਲਗਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪਟਿਆਲੇ ਦੀਆਂ ਕਈ ਹੋਰ ਥਾਵਾਂ ਤੇ ਵੀ ਸਿਹਤ ਵਿਭਾਗ ਵੱਲੋਂ ਪੁਲੀਸ ਕਰਮਚਾਰੀਆਂ ਲਈ ਕੈਂਪ ਲਗਾਏ ਗਏ ਸਨ ਜਿੱਥੇ ਪੁਲੀਸ ਕਰਮਚਾਰੀ ਰੋਜ਼ਾਨਾ ਵੈਕਸੀਨ ਕਰਵਾ ਸਕਦੇ ਹਨ। ਉਹਨਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਵਿਭਾਗ ਦੇ ਸਾਰੇ ਪੁਲੀਸ ਕਰਮਚਾਰੀ ਇਸ ਮਹਾਂਮਾਰੀ ਨੂੰ ਮਾਤ ਦੇਣ ਲਈ ਟੀਕਾਕਰਨ ਜਰੂਰ ਕਰਵਾਉਣਗੇ

ਪ੍ਰੋ. ਚੰਦੂਮਾਜਰਾ ਵਲੋਂ ਸੋਹਾਣਾ ਵਾਸੀਆਂ ਨਾਲ ਮੀਟਿੰਗ

Leave a Reply

Your email address will not be published. Required fields are marked *