ਪਟਿਆਲਾ ਪੁਲੀਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਗਿਰੋਹ ਕਾਬੂ

ਪਟਿਆਲਾ ਪੁਲੀਸ ਵਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਗਿਰੋਹ ਕਾਬੂ 
ਚੋਰਾਂ ਕੋਲੋਂ 26 ਮੋਟਰਸਾਈਕਲ ਬਰਾਮਦ
ਪਟਿਆਲਾ, 28 ਅਗਸਤ (ਜਸਵਿੰਦਰ ਸੈਂਡੀ) ਪਟਿਆਲਾ ਪੁਲੀਸ ਵਲੋਂ ਅਪਰਾਧਾਂ ਵਿਰੁੱਧ ਮੁਹਿੰਮ ਦੌਰਾਨ  ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਵੱਖ-ਵੱਖ ਗਿਰੋਹਾਂ ਨੂੰ ਕਾਬੂ ਕੀਤਾ ਹੈ| ਇਸ ਸੰਬੰਧੀ ਜਾਣਕਾਰੀ ਦਿੰਦਿਆਂ ਐਸਪੀ ਸਿਟੀ ਵਰੁਣ ਸ਼ਰਮਾ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਪੁਲੀਸ ਵਲੋਂ ਨਾਕਾਬੰਦੀ ਦੌਰਾਨ ਮੱਖਣ ਅਤੇ ਟੋਨੀ ਨਾਮ ਦੇ ਦੋ ਨੌਜਵਾਨਾਂ ਨੂੰ ਮਾਸਕ ਨਾ ਪਾਉਣ ਕਾਰਨ ਮੋਟਰ ਸਾਈਕਲ ਤੇ ਜਾਂਦਿਆਂ ਨੂੰ ਰੋਕਿਆ ਗਿਆ ਸੀ ਅਤੇ ਜਾਂਚ ਦੌਰਾਨ ਪਾਇਆ ਗਿਆ ਕਿ ਉਹਨਾਂ ਨੇ ਮੋਟਰ ਸਾਈਕਲ ਤੇ ਜਾਅਲੀ ਨੰਬਰ ਲਗਾਇਆ ਹੋਇਆ ਸੀ| 
ਉਹਨਾਂ ਦੱਸਿਆ ਕਿ ਜਦੋਂ ਪੁਲੀਸ ਵਲੋਂ ਇਹਨਾਂ ਨੌਜਵਾਨਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਹਨਾਂ ਦੀ ਨਿਸ਼ਾਨਦੇਹੀ ਤੇ 12 ਹੋਰ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ| ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੇ ਖਿਲਾਫ ਪਟਿਆਲਾ ਵਿੱਚ  ਹੋਰ ਕੇਸ ਵੀ ਦਰਜ ਹਨ| 
ਐਸ ਪੀ ਨੇ ਦੱਸਿਆ ਕਿ ਬੀਤੇ ਦਿਨੀ ਪ੍ਰਦੀਪ ਕੁਮਾਰ ਨਾਮ ਦੇ ਇੱਕ ਵਿਅਕਤੀ ਦਾ ਮੋਟਰ ਸਾਈਕਲ ਚੋਰੀ ਹੋਇਆ ਸੀ ਜਿਸਦੀ ਉਸ ਵਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਗਈ ਸੀ| ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦਰਾਨ ਪੁਲੀਸ ਵਲੋਂ ਲਖਬੀਰ ਉਰਫ ਬਾਬਾ ਅਤੇ ਰਾਹੁਲ ਨਾਮ ਦੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹਨਾਂ ਕੋਲੋਂ 14 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ|
ਐਸ ਪੀ ਨੇ ਦੱਸਿਆ ਕਿ ਇਹਨਾਂ ਚੋਰਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਮੋਟਰ ਸਾਈਕਲ ਵੇਚਣ ਵਾਲੇ ਦੋ ਕਬਾੜੀਆਂ ਦੇ ਨਾਮ ਵੀ ਆ ਰਹੇ  ਹਨ| ਉਹਨਾਂ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਵਿੱਚ ਹੋਰ ਮੋਟਰਸਾਈਕਲ ਬਰਾਮਦ ਕੀਤੇ ਜਾਣ ਦੀ ਉਮੀਦ ਹੈ|

Leave a Reply

Your email address will not be published. Required fields are marked *