ਪਟਿਆਲਾ ਪੁਲੀਸ ਵੱਲੋਂ ਅੰਤਰਰਾਜੀ ਗਿਰੋਹ ਦੇ ਸੱਤ ਮੈਂਬਰ ਮਾਰੂ ਹਥਿਆਰਾਂ ਸਮੇਤ ਗ੍ਰਿਫਤਾਰ

ਪਟਿਆਲਾ, 14 ਅਕਤੂਬਰ (ਸ.ਬ.)  ਪਟਿਆਲਾ ਪੁਲੀਸ ਵਲੋਂ ਇਕ ਅੰਤਰਰਾਜੀ ਗਿਰੋਹ ਦੇ 7 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ, ਇਹ ਗਿਰੋਹ ਪਿਛਲੇ ਕੁਝ ਸਮੇਂ ਤੋਂ ਲੁੱਟ, ਕਤਲ ਤੇ ਇਰਾਦਾ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ| ਇਨ੍ਹਾਂ ਕੋਲੋਂ ਹਥਿਆਰਾਂ ਦੇ ਨਾਲ ਤਿੰਨ ਲੱਖ ਕੈਸ਼ ਵੀ ਬਰਾਮਦ ਹੋਇਆ ਹੈ|
ਇਸ ਸੰਬੰਧ ਵਿੱਚ ਪਟਿਆਲਾ ਦੇ ਡੀ. ਆਈ. ਜੀ. ਡਾ. ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਗਰੁੱਪ ਪਿਛਲੇ 6 ਤੋਂ 7 ਮਹੀਨੇ ਵਿੱਚ 9 ਵਾਰਦਾਤਾਂ ਨੂੰ ਅੰਜਾਮ ਦੇ ਚੁੱਕਾ ਹੈ, ਜਿਸ ਵਿੱਚ ਕਤਲ ਤੇ ਗੱਡੀਆਂ ਦੀ ਲੁੱਟ ਸ਼ਾਮਲ ਹੈ| ਫੜੇ ਗਏ ਦੋਸ਼ੀ ਘੱਟ ਉਮਰ ਦੇ ਨੌਜਵਾਨ ਹਨ,ਜਿਨ੍ਹਾਂ ਵਿੱਚੋਂ ਕਈਆਂ ਨੇ ਡਿਪਲੋਮਾ ਵੀ ਕੀਤਾ ਹੋਇਆ ਹੈ| ਗਿਲ ਨੇ ਕਿਹਾ ਕਿ ਫੜੇ ਗਏ ਮੁਲਾਜ਼ਮਾਂ ਵਿੱਚ ਪੰਜ ਸ਼ਾਮਲ ਮੁਲਜ਼ਮ ਪ੍ਰੋਫੈਸ਼ਨਲ ਹਨ ਤੇ ਲਗਭਗ 8 ਤੋਂ 9 ਕੇਸਾਂ ਵਿੱਚ ਭਗੋੜੇ ਹਨ, ਬਾਕੀ ਦੋ ਨੌਜਵਾਨ ਇਸ ਗਰੁੱਪ ਵਿੱਚ ਅਜੇ ਨਵੇਂ ਸ਼ਾਮਲ ਹੋਏ ਸਨ ਤੇ ਉਨ੍ਹਾਂ ਨੇ ਦੋ ਵਾਰਦਾਤਾਂ ਵਿੱਚ ਇਨ੍ਹਾਂ ਦਾ ਸਾਥ ਦਿੱਤਾ ਸੀ| ਡੀ.ਆਈ. ਜੀ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ ਦੇ ਨਾਲ-ਨਾਲ ਦੂਜੇ ਰਾਜਾਂ ਵਿੱਚ ਵੀ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਤੇ ਪਟਿਆਲਾ ਪੁਲੀਸ ਨੇ ਇਨ੍ਹਾਂ ਨੂੰ ਰਾਜਪੁਰਾ ਕੋਲ ਇਕ ਖਾਸ ਨਾਕਾਬੰਦੀ ਦੌਰਾਨ ਫੜਿਆ ਹੈ, ਇਹ ਲੋਕ ਇਥੇ ਕਿਸੇ ਖਾਸ ਵਾਰਦਾਤ ਨੂੰ ਅੰਜਾਮ ਦੇਣ ਲਈ ਇੱਕਠੇ ਹੋਏ ਸਨ|

Leave a Reply

Your email address will not be published. Required fields are marked *