ਪਟਿਆਲਾ ਪੁਲੀਸ ਵੱਲੋ 2 ਵਾਹਨ ਚੋਰ ਗ੍ਰਿਫਤਾਰ, 15 ਮੋਟਰਸਾਈਕਲ ਅਤੇ 1 ਐਕਟਿਵਾ ਬਰਾਮਦ

ਪਟਿਆਲਾ, 15 ਜਨਵਰੀ (ਸ.ਬ.) ਪਟਿਆਲਾ ਪੁਲੀਸ ਨੇ ਦੋ ਵਾਹਨ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੀ ਨਿਸ਼ਾਨਦੇਹੀ ਤੇ 15 ਮੋਟਰਸਾਇਕਲ ਅਤੇ 1 ਐਕਟਿਵਾ (ਜਿਹਨਾਂ ਦੀ ਕੁਲ ਕੀਮਤ 8 ਲੱਖ ਰੁਪਏ ਦੇ ਕਰੀਬ ਹੈ) ਬਰਾਮਦ ਕੀਤੇ ਹਨ।

ਪਟਿਆਲਾ ਦੇ ਐਸ ਐਸ ਪੀ ਸ੍ਰੀ ਵਿਕਰਮ ਜੀਤ ਦੁੱਗਲ ਨੇ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਪੁਲੀਸ ਵਲੋਂ ਸਮਾਜ ਵਿਰੋਧੀ ਅਨਸਰਾ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸz ਹਰਮੀਤ ਸਿੰਘ ਹੁੰਦਲ ਐਸ ਪੀ ਇੰਨਵੈਸਟੀਗੇਸ਼ਨ ਅਤੇ ਸ੍ਰੀ ਕ੍ਰਿਸਨ ਕੁਮਾਰ ਪਾਂਥੇ ਅਤੇ ਡੀ ਐਸ ਪੀ ਪੁਲਿਸ (ਡਿਟੈਕਟਿਵ) ਪਟਿਆਲਾ ਦੀ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਰਾਹੁਲ ਕੌਸ਼ਲ ਇੰਚਾਰਜ ਸੀ.ਆਈ.ਏ.ਸਟਾਫ ਪਟਿਆਲਾ ਦੀ ਅਗਵਾਈ ਵਿੱਚ ਪੁਲੀਸ ਪਾਰਟੀ ਵਲੋਂ ਗੁਰਤੇਜ ਸਿੰਘ ਉਰਫ ਗੁਰੀ ਵਾਸੀ ਪਿੰਡ ਤਰੈਂ ਥਾਣਾ ਪਸਿਆਣਾ ਜਿਲਾ ਪਟਿਆਲਾ ਅਤੇ ਸੰਦੀਪ ਸਿੰਘ ਵਾਸੀ ਪਿੰਡ ਥੇਹ ਮੁਕੇਰੀਆਂ ਥਾਣਾ ਗੁਹਲਾ ਜਿਲਾ ਕੈਂਥਲ (ਹਰਿਆਣਾ) ਨੂੰ ਪਟਿਆਲਾ ਚੀਕਾ ਰੋਡ ਬੱਸ ਅੱਡਾ ਪਿੰਡ ਸੁਨਿਆਰਹੇੜੀ ਤੋ ਗ੍ਰਿਫਤਾਰ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਨੂੰ ਪੁਲੀਸ ਪਾਰਟੀ ਵਲੋਂ ਪਟਿਆਲਾ-ਚੀਕਾ ਰੋਡ ਨੇੜੇ ਬੱਸ ਅੱਡਾ ਪਿੰਡ ਸੁਨਿਆਰ ਹੇੜੀ ਵਿਖੇ ਨਾਕਾਬੰਦੀ ਦੌਰਾਨ ਇੱਕ ਹੀਰੋ ਹਾਂਡਾ ਮੋਟਰਸਾਈਕਲ (ਜਿਸਦੀ ਅੱਗਲੀ ਨੰਬਰ ਪਲੇਟ ਟੁੱਟੀ ਹੋਈ ਸੀ ਅਤੇ ਪਿਛਲੀ ਨੰਬਰ ਪਲੇਟ ਤੇ ਪੀਬੀ-11ਏਪੀ-2846 ਲਿਖਿਆ ਸੀ) ਤੇ ਕਾਬੂ ਕੀਤਾ ਅਤੇ ਇਹ ਦੋਵੇਂ ਮੋਟਰਸਾਈਕਲ ਦੀ ਮਲਕੀਅਤ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀ ਕਰ ਪਾਏ। ਉਹਨਾਂ ਦੱਸਿਆ ਕਿ ਤਸਦੀਕ ਕਰਨ ਤੋ ਪਾਇਆ ਗਿਆ ਕਿ ਮੋਟਰਸਾਇਕਲ ਤੇ ਲੱਗਾ ਨੰਬਰ ਵੀ ਜਾਅਲੀ ਹੈ ਅਤੇ ਇਹ ਮੋਟਰਸਾਇਕਲ ਚੀਕਾ ਸ਼ਹਿਰ ਵਿੱਚੋਂ ਚੋਰੀ ਕੀਤਾ ਹੈ ਜਿਸਤੋਂ ਬਾਅਦ ਪੁਲੀਸ ਵਲੋਂ ਇਹਨਾਂ ਦੋਵਾਂ ਦੇ ਖਿਲਾਫ ਆਈ ਪੀ ਸੀ ਦੀ ਧਾਰਾ 411, 473 ਤਹਿਤ ਮਾਮਲਾ ਦਰਜ ਕਰਕੇ ਜਾਂਚ ਆਰੰਭੀ ਗਈ।

ਉਹਨਾਂ ਦੱਸਿਆ ਕਿ ਇਹਨਾਂ ਦੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਲੇਬਰ ਦਾ ਕੰਮ ਕਰਦੇ ਹਨ ਅਤੇ ਦੋਵੇਂ ਰਲਕੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਇਹਨਾ ਦੋਵਾਂ ਵਲੋਂ ਗੁਰਦੁਆਰਾ ਮੋਤੀ ਬਾਗ,ਟੀ.ਵੀ.ਹਸਪਤਾਲ ਪਟਿਆਲਾ, ਸਬਜੀ ਮੰਡੀ ਪਟਿਆਲਾ, ਡਕਾਲਾ ਅਤੇ ਚੀਕਾ ਆਦਿ ਥਾਵਾਂ ਤੋ ਵਾਹਨ ਚੋਰੀ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਗੁਰਤੇਜ ਸਿੰਘ ਉਰਫ ਗੁਰੀ ਦੀ ਨਿਸ਼ਾਨਦੇਹੀ ਤੇ ਗੁੱਗਾ ਮਾੜੀ ਪਿੰਡ ਨੇੈਣਾ ਕੋਤ, ਅਤੇ ਗੁਰਦੁਆਰਾ ਖਿਚੜੀ ਸਾਹਿਬ ਵਿਖੇ ਖੜੇ ਕੀਤੇ 9 ਮੋਟਰਸਾਈਕਲ ਅਤੇ ਸੰਦੀਪ ਸਿੰਘ ਦੀ ਨਿਸ਼ਾਨਦੇਹੀ ਤੇ ਇਸਦੇ ਘਰ ਤੋ ਅਤੇ ਪੀਡਲ (ਚੀਕਾ) ਵਿਖੇ ਮਿਸਤਰੀ ਕੋਲ ਰਿਪੇਅਰ ਲਈ ਖੜੇ ਕੀਤੇ ਕੁਲ 5 ਮੋਟਰਸਾਇਕਲ ਅਤੇ 1 ਐਕਟਿਵਾ ਬਰਾਮਦ ਕੀਤੇ ਗਏ ਹਨ। ਇਹ ਸਾਰੇ ਵਾਹਨ ਚੋੇਰੀ ਦੇ ਹਨ ਜਿਹਨਾਂ ਦੀ ਚੋਰੀ ਸੰਬੰਧੀ ਵੱਖ ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਸ੍ਰੀ ਦੁੱਗਲ ਨੇ ਦੱਸਿਆ ਕਿ ਇਹਨਾਂ ਦੋਵਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਅਤੇ ਇਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।

Leave a Reply

Your email address will not be published. Required fields are marked *