ਪਟਿਆਲਾ ਵਿਖੇ ਖੁਲੇਗਾ ਪਾਸਪੋਰਟ ਸੇਵਾ ਕੇਂਦਰ

ਪਟਿਆਲਾ, 8 ਅਪ੍ਰੈਲ (ਸ.ਬ.) ਭਾਰਤ ਦੀ ਵਿਦੇਸ ਮੰਤਰੀ ਸੁਸਮਾ ਸਵਰਾਜ ਨੇ ਪਟਿਆਲਾ ਲੋਕ ਸਭਾ ਹਲਕੇ ਤੋਂ ਸਾਂਸਦ ਧਰਮਵੀਰ ਗਾਂਧੀ ਨੂੰ ਪੱਤਰ ਲਿਖ ਕੇ ਦਸਿਆ ਹੈ ਕਿ ਪਟਿਆਲਾ ਵਿਚ ਜਲਦੀ ਹੀ ਪਾਸਪੋਰਟ ਸੇਵਾ ਕੇਂਦਰ ਖੋਲ ਦਿਤਾ ਜਾਵੇਗਾ|
ਡਾ ਧਰਮਵੀਰ ਗਾਂਧੀ ਵਲੋਂ ਜਾਰੀ ਇਸ ਪੱਤਰ ਵਿਚ ਸੁਸਮਾ ਸਵਰਾਜ ਨੇ ਲਿਖਿਆ ਹੈ ਕਿ ਪਟਿਆਲਾ ਵਿਚ ਪਾਸਪੋਰਟ ਸੇਵਾ ਕੇਂਦਰ ਖੋਲਣ ਦੀ ਤੁਹਾਡੀ ਬੇਨਤੀ ਭਾਰਤੀ ਵਿਦੇਸ਼ ਵਿਭਾਗ ਨੇ ਮਨਜੂਰ ਕਰ ਲਈ ਹੈ| ਭਾਰਤੀ ਵਿਦੇਸ ਵਿਭਾਗ ਨੇ ਫੈਸਲਾ ਕੀਤਾ ਹੈ ਕਿ ਪਟਿਆਲਾ ਵਿਚ ਪਾਸਪੋਰਟ ਸੇਵਾ ਕੇਂਦਰ ਖੋਲਿਆ ਜਾਵੇਗਾ| ਇਹ ਪਾਸਪੋਰਟ ਸੇਵਾ ਕੇਂਦਰ  ਡਾਕ ਵਿਭਾਗ ਦੇ ਸਹਿਯੋਗ ਨਾਲ ਖੋਲਿਆ ਜਾਵੇਗਾ ਅਤੇ ਇਸ ਨੂੰ ਪੋਸਟ ਆਫਿਸ ਸੇਵਾ ਕੇਂਦਰ ਤਹਿਤ ਖੋਲਿਆ ਜਾਵੇਗਾ|
ਪੱਤਰ ਵਿਚ ਸੁਸਮਾ ਸਵਰਾਜ ਨੇ ਅੱਗੇ ਲਿਖਿਆ ਹੈ ਕਿ ਭਾਰਤੀ ਵਿਦੇਸ ਵਿਭਾਗ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕਰਨ, ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਐਮ ਪੀ ਡਾ ਧਰਮਵੀਰ ਗਾਂਧੀ ਵਲੋਂ ਕੀਤੀ              ਜਾਵੇਗੀ| ਉਹਨਾਂ ਲਿਖਿਆ ਹੈ ਕਿ ਜਦੋਂ ਪੰਜਾਬ ਦੇ ਮੁੱਖ ਮੰਤਰੀ ਵਲੋਂ ਇਸ ਪਾਸਪੋਰਟ ਸੇਵਾ ਕੇਂਦਰ ਦੇ ਉਦਘਾਟਨ ਦੀ ਤਾਰੀਕ ਮਿਲ ਗਈ ਤਾਂ ਇਸ  ਦਾ ਉਦਘਾਟਨ ਕਰ ਦਿਤਾ ਜਾਵੇਗਾ|

Leave a Reply

Your email address will not be published. Required fields are marked *