ਪਟਿਆਲਾ ਵਿੱਚ ਨਾਜਾਇਜ਼ ਰੇਹੜੀਆਂ ਫੜੀਆਂ ਦੀ ਭਰਮਾਰ ਲੋਕਾਂ ਨੂੰ ਆਪਣੇ ਠੀਏ ਦੇ ਸਾਮ੍ਹਣੇ ਵਾਹਨ ਤਕ ਨਹੀਂ ਖੜ੍ਹਾਉਣ ਦਿੰਦੇ ਰੇਹੜੀਆਂ ਫੜੀਆਂ ਵਾਲੇ
ਪਟਿਆਲਾ, 8 ਜਨਵਰੀ (ਬਿੰਦੂ ਸ਼ਰਮਾ) ਪਟਿਆਲਾ ਸ਼ਹਿਰ ਵਿੱਚ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸਨੌਰੀ ਅੱਡੇ ਦੇ ਨੇੜੇ ਨਵੀਂ ਰੇਹੜੀ ਮਾਰਕੀਟ ਬਣਾਉਣ ਦੇ ਬਾਵਜੂਦ ਵੀ ਇਹ ਰੇਹੜੀਆਂ ਵਾਲੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਰੇਹੜੀਆਂ ਫੜੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਸ਼ਹਿਰ ਵਿੱਚ ਲੱਗਭਗ ਹਰੇਕ ਥਾਂ ਤੇ ਜਿਨ੍ਹਾਂ ਵਿੱਚ ਬਜਾਰ ਏ ਟੈਕ, ਕਿਲ੍ਹਾ ਬਾਜਾਰ, ਅਨਾਰਦਾਨਾ ਚੌਂਕ, ਧਰਮਪੁਰਾ ਬਾਜਾਰ, ਲਾਹੌਰੀ ਗੇਟ, ਤੋਕਲੀ ਮੋੜ ਅਤੇ ਸ਼ੇਰਾਵਾਲਾ ਗੇਟ ਤੇ ਰੇਹੜੀਆਂ ਫੜ੍ਹੀਆਂ ਦੀ ਭਰਮਾਰ ਦੇਖੀ ਜਾ ਸਕਦੀ þ। ਇਨ੍ਹਾਂ ਰੇਹੜੀਆਂ ਕਾਰਨ ਲੋਕਾਂ ਨੂੰ ਮਾਰਕੀਟ ਵਿੱਚ ਆਉਣ ਜਾਣ ਵੇਲੇ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ þ ਅਤੇ ਇਸਦੇ ਨਾਲ ਹੀ ਟ੍ਰੈਫਿਕ ਜਾਮ ਦੀ ਸੱਮਸਿਆ ਵੀ ਪੈਦਾ ਹੁੰਦੀ þ।
ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਲੋਕਾਂ ਦੀ ਸਹੂਲਤ ਲਈ ਸਨੌਰੀ ਅੱਡੇ ਦੇ ਨੇੜੇ ਨਵੀਂ ਰੇਹੜੀ ਮਾਰਕੀਟ ਬਣਾਉਣ ਦੇ ਬਾਵਜੂਦ ਵੀ ਇਹ ਰੇਹੜੀਆਂ ਵਾਲੇ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਆਪਣੀਆਂ ਰੇਹੜੀਆਂ ਲਗਾ ਰਹੇ ਹਨ। ਹਾਲਾਤ ਇਹ ਹਨ ਕਿ ਇਹ ਰੇਹੜੀਆਂ ਫੜੀਆਂ ਵਾਲੇ ਮਾਰਕੀਟ ਵਿੱਚ ਖਰੀਦਦਾਰੀ ਕਰਨ ਆਉਣ ਵਾਲੇ ਲੋਕਾਂ ਨੂੰ ਆਪਣੇ ਠੀਏ ਦੇ ਅੱਗੇ ਵਾਹਨ ਤਕ ਨਹੀਂ ਖੜ੍ਹਾਉਣ ਦਿੰਦੇ ਜਿਸ ਕਾਰਨ ਆਮ ਲੋਕਾਂ ਨੂੰ ਆਪਣੇ ਵਾਹਨ ਖੜ੍ਹਾਉਣ ਲਈ ਵੀ ਥਾਂ ਨਹੀਂ ਮਿਲਦੀ। ਮਾਰਕੀਟ ਵਿੱਚ ਆਈ ਇੱਕ ਲੜਕੀ ਅਮਰਜੀਤ ਕੌਰ ਨੇ ਦੱਸਿਆ ਕਿ ਉਹ ਮਾਰਕੀਟ ਵਿੱਚ ਖਰੀਦਦਾਰੀ ਕਰਨ ਲਈ ਆਈ ਸੀ ਅਤੇ ਇਸ ਦੌਰਾਨ ਜਦੋਂ ਉਹ ਆਪਣੀ ਸਕੂਟੀ ਉੱਥੇ ਖੜਾਉਣ ਲੱਗੀ ਤਾਂ ਉੱਥੇ ਮੌਜੂਦ ਰੇਹੜੀ ਵਾਲਾ ਉਸਨੂੰ ਉੱਥੇ ਸਕੂਟੀ ਖੜ੍ਹੀ ਕਰਨ ਤੋਂ ਮਨਾਂ ਕਰਨ ਲਗਾ ਜਿਸ ਕਾਰਨ ਉਨ੍ਹਾਂ ਵਿਚਾਲੇ ਝਗੜੇ ਦੀ ਨੌਬਤ ਬਣ ਗਈ। ਉਹਨਾਂ ਮੰਗ ਕੀਤੀ ਕਿ ਸ਼ਹਿਰ ਵਿੱਚ ਦਿਨੋਂ ਦਿਨ ਵਧਦੀਆਂ ਇਨ੍ਹਾਂ ਰੇਹੜੀਆਂ ਫੜੀਆਂ ਤੇ ਕਾਬੂ ਕਰਨ ਲਈ ਸਖਤ ਕਾਰਵਾਈ ਕੀਤੀ ਜਾਵੇ।