ਪਟਿਆਲਾ ਵਿੱਚ ਪੂਰੀ ਤਰ੍ਹਾਂ ਕਾਮਯਾਬ ਰਿਹਾ ਭਾਰਤ ਬੰਦ


ਪਟਿਆਲਾ, 8 ਦਸੰਬਰ (ਬਿੰਦੂ ਸ਼ਰਮਾ) ਕਿਸਾਨ ਜੱਥੇਬੰਦੀਆਂ ਵਲੋਂ ਦਿੱਤੇ ਗਏ ਭਾਰਤ ਬੰਦ ਨੂੰ ਪਟਿਆਲਾ ਵਾਸੀਆਂ ਵਲੋਂ ਭਰਵਾਂ ਸਮਰਥਨ ਦਿੱਤਾ ਗਿਆ ਹੈ ਅਤੇ ਪਟਿਆਲਾ ਵਿੱਚ ਬੰਦ ਪੂਰੀ ਤਰ੍ਹਾਂ ਕਾਮਯਾਬ ਰਿਹਾ ਹੈ| ਇਸ ਦੌਰਾਨ ਵੱਖ ਵੱਖ ਸਿਆਸੀ ਪਾਰਟੀਆਂ, ਸਮਾਜਸੇਵੀ ਜਥੇਬੰਦੀਆਂ, ਸਰਕਾਰੀ ਅਤੇ ਨਿੱਜੀ ਅਦਾਰਿਆਂ ਦੇ ਮੁਲਾਜਮਾਂ, ਮਜਦੂਰਾਂ ਅਤੇ ਵਪਾਰੀਆਂ ਵਲੋਂ ਬੰਦ ਦੇ ਸੱਦੇ ਦਾ ਪੂਰਾ ਸਮਰਥਨ ਕਰਦਿਆਂ ਕਿਸਾਨਾਂ ਪ੍ਰਤੀ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵੱਖ ਵੱਖ ਥਾਵਾਂ ਤੇ ਪ੍ਰਦਰਸ਼ਨ ਕਰਕੇ ਕੇਂਦਰ ਸਰਕਾਰ ਦੇ ਖਿਲਾਫ  ਨਾਹਰੇਬਾਜੀ ਕਰਦਿਆਂ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਗਈ| 
ਇਸ ਦੌਰਾਨ ਬਸਾਂ ਦੀ ਆਵਜਾਈ ਪੂਰੀ ਤਰ੍ਹਾਂ ਬੰਦ ਰਹੀ ਅਤੇ ਬੰਦ ਦੇ ਸਮਰਥਕਾਂ ਵਲੋਂ ਕਿਸਾਨਾਂ ਦੇ ਨਾਲ ਮਿਲ ਕੇ ਵੱਖ ਵੱਖ ਥਾਵਾਂ ਤੇ ਚੱਕਾ ਜਾਮ ਕੀਤਾ ਗਿਆ| ਬੰਦ ਦੌਰਾਨ ਪਟਿਆਲਾ ਦੇ ਸਾਰੇ ਬਾਜ਼ਾਰ ਅੱਜ ਪੂਰੀ ਤਰ੍ਹਾਂ ਬੰਦ ਰੱਖੇ ਗਏ| ਇਸ ਦੌਰਾਨ ਵੱਖ ਵੱਖ ਧਾਰਮਿਕ ਜੱਥਬੰਦੀਆਂ ਵਲੋਂ ਕੀਰਤਨ ਕਰਦੇ ਹੋਏ ਬਾਜ਼ਾਰਾਂ ਦੇ ਬਾਹਰ ਮਾਰਚ ਕੀਤਾ ਜੋ ਅਨਾਰਦਾਨਾ ਚੌਂਕ ਵਿਖੇ ਸਮਾਪਤ ਹੋਇਆ| 

Leave a Reply

Your email address will not be published. Required fields are marked *