ਪਟਿਆਲਾ ਵਿੱਚ ਬੱਸ ਨੇ ਸਕੂਲੀ ਆਟੋ ਨੂੰ ਮਾਰੀ ਟੱਕਰ, 7 ਬੱਚੇ ਜ਼ਖਮੀ

ਪਟਿਆਲਾ, 2 ਨਵੰਬਰ (ਸ.ਬ.) ਪਟਿਆਲਾ ਮਿੰਨੀ ਸਕੱਤਰੇਤ ਦੇ ਨੇੜੇ ਪੁਲੀਸ ਲਾਈਨ ਦੇ ਸਾਹਮਣੇ ਪੀ.ਆਰ.ਟੀ.ਸੀ ਦੀ ਇਕ ਬੱਸ ਨੇ ਸਕੂਲ ਜਾ ਰਹੇ ਬੱਚਿਆਂ ਦੇ ਆਟੋ ਨੂੰ ਪਿੱਛੋਂ ਦੀ ਟੱਕਰ ਮਾਰ ਦਿੱਤੀ| ਇਸ ਹਾਦਸੇ ਵਿਚ 7 ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ| ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ| ਪੁਲੀਸ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *