ਪਟਿਆਲਾ ਵਿੱਚ ਬੱਸ ਸਟੈਂਡ ਅੱਗੇ ਚੱਕਾ ਜਾਮ ਕੀਤਾ


ਪਟਿਆਲਾ, 10 ਅਕਤੂਬਰ  (ਬਿੰਦੂ ਸ਼ਰਮਾ) ਪਟਿਆਲਾ ਦੇ ਬੱਸ ਸਟੈਂਡ               ਨੇੜੇ ਲਾਈਟ ਪੁਆਇੰਟ ਤੇ ਨਰੇਗਾ ਵਰਕਰ ਫਰੰਟ ਪੰਜਾਬ ਵਲੋਂ ਸਵੇਰੇ 11 ਵਜੇ ਕੁਝ ਸਮੇਂ ਲਈ ਚੱਕਾ ਜਾਮ ਕੀਤਾ ਗਿਆ| 
ਇਸ ਮੌਕੇ ਸੰਬੋਧਨ ਕਰਦਿਆਂ             ਨਰੇਗਾ ਵਰਕਰ ਫਰੰਟ ਪੰਜਾਬ ਦੇ                ਚੇਅਰਮੈਨ ਸ੍ਰੀ ਰੇਸ਼ਮ ਸਿੰਘ ਕਾਹਲੋਂ ਨੇ ਕਿਹਾ ਕਿ ਯੂ ਪੀ ਦੇ ਹਾਥਰਸ ਵਿੱਚ ਦਲਿਤ ਪਰਿਵਾਰ ਦੀ ਇੱਕ ਲੜਕੀ ਨਾਲ ਬਲਾਤਕਾਰ ਦੀ ਘਟਨਾ ਜਿਥੇ ਘਿਣੌਨਾ ਜੁਰਮ ਹੈ, ਉਥੇ ਇਸ ਲੜਕੀ ਦੀ ਮੌਤ ਹੋਣ ਤੋਂ ਬਾਅਦ ਪੀੜਤਾਂ ਦੇ ਪਰਿਵਾਰ ਨੂੰ ਇਨਸਾਫ ਦੇਣ ਦੀ ਥਾਂ ਲੜਕੀ ਦਾ ਚੁਪ ਚਪੀਤੇ ਪੁਲੀਸ ਵਲੋਂ ਰਾਤ ਸਮੇਂ ਪਰਿਵਾਰ ਦੀ ਗੈਰਹਾਜਰੀ ਵਿਚ ਬਿਨਾਂ ਕਿਸੇ ਰੀਤ ਮਰਿਆਦਾ ਦੇ ਅੰਤਮ ਸਸਕਾਰ ਕਰ ਦਿਤਾ ਗਿਆ| ਇਹ ਸਭ ਘਟਨਾਵਾਂ  ਆਜਾਦ ਭਾਰਤ ਦੇ ਮੱਥੇ ਤੇ ਕਲੰਕ ਹਨ| ਉਹਨਾਂ ਕਿਹਾ ਕਿ ਪੀੜਤ ਦੇ ਪਰਿਵਾਰ ਨੂੰ ਜਿੱਥੇ ਲੋੜੀਂਦੀ ਸੁਰਖਿਆ ਦੇਣੀ ਚਾਹੀਦੀ ਹੈ, ਉਥੇ ਬਲਾਤਕਾਰ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇ ਕੇ ਪੀੜਤਾਂ ਨੂੰ ਇਨਸਾਫ ਦੇਣਾ ਚਾਹੀਦਾ ਹੈ|  ਇਸਦੇ ਨਾਲ ਹੀ ਪੀੜਤਾ ਦੇ ਪਰਿਵਾਰ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਣੀ ਚਾਹੀਦੀ ਹੈ| 
ਊਹਨਾਂ ਕਿਹਾ ਕਿ ਪੰਜਾਬ ਦੇ ਕੈਬਿਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸਕਾਰਲਸ਼ਿਪ ਘਪਲੇ ਰਾਹੀਂ ਲੱਖਾਂ ਦਲਿਤ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਹੈ, ਜਿਸ ਲਈ ਦਲਿਤ ਕਦੇ ਵੀ ਸਾਧੂ ਸਿੰਘ ਧਰਮਸੋਤ ਨੂੰ ਮਾਫ ਨਹੀਂ ਕਰਨਗੇ| ਉਹਨਾਂ ਕਿਹਾ ਕਿ ਸ੍ਰ. ਧਰਮਸੋਤ ਵਲੋਂ ਕੀਤੇ ਗਏ ਇਸ ਘਪਲੇ ਕਾਰਨ ਲੱਖਾਂ ਦਲਿਤ ਵਿਦਿਆਰਥੀ ਪੜਾਈ ਤੋਂ ਵਾਂਝੇ ਰਹਿ ਸਕਦੇ ਹਨ | ਊਹਨਾਂ ਮੰਗ ਕੀਤੀ ਕਿ ਸਕਾਲਰਸ਼ਿਪ ਘਪਲੇ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ| 
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿਲਾਂ ਅਤੇ ਲੇਬਰ ਕਾਨੂੰਨਾਂ ਵਿਚ ਬਦਲਾਓ ਦਾ ਉਹ ਵਿਰੋਧ ਕਰਦੇ ਹਨ ਅਤੇ ਕਿਸਾਨਾਂ ਮਜਦੂਰਾਂ ਦੇ ਸੰਘਰਸ਼ ਦੀ ਹਮਾਇਤ ਕਰਦੇ ਹਨ|  
ਇਸ ਮੌਕੇ ਡਾ. ਬੀ ਆਰ ਅੰਬੇਡਕਰ ਕਲੱਬ ਪਟਿਆਲਾ ਦੇ  ਪ੍ਰਧਾਨ ਸਤਵਿੰਦਰ ਸਿੰਘ, ਸੋਨੀ, ਬਲਵਿੰਦਰ ਸਿੰਘ ਯੂਥ ਆਗੂ ਅਤੇ ਹੋਰਨ ਆਗੂ ਮੌਜੂਦ ਸਨ| ਇਸ ਮੌਕੇ ਧਰਨਾਕਾਰੀਆਂ ਵਲੋਂ ਸਰਕਾਰ ਖਿਲਾਫ ਨਾਹਰੇਬਾਜੀ ਵੀ ਕੀਤੀ ਗਈ| 

Leave a Reply

Your email address will not be published. Required fields are marked *