ਪਟਿਆਲਾ ਵਿੱਚ ਸਰੋਂ ਦੇ ਤੇਲ ਦੀ ਫੈਕਟਰੀ ਨੂੰ ਲੱਗੀ ਭਿਆਨਕ ਅੱਗ, ਇਕ ਦੀ ਮੌਤ

ਪਟਿਆਲਾ, 16 ਨਵੰਬਰ (ਸ.ਬ.) ਪਟਿਆਲਾ ਵਿੱਚ ਪੁਰਾਣੀ ਅਨਾਜ ਮੰਡੀ ਕੋਲ ਦੇਰ ਰਾਤ ਇਕ ਸਰੋਂ ਦੀ ਫੈਕਟਰੀ ਵਿੱਚ ਬਲਾਸਟ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| ਜਾਣਕਾਰੀ ਮੁਤਾਬਕ ਇਹ ਬਲਾਸਟ ਦੇਰ ਰਾਤ ਹੋਇਆ ਤੇ ਬਲਾਸਟ ਕਾਰਨ ਨੇੜੇ ਦੀਆਂ ਦੁਕਾਨਾਂ ਵੀ ਨੁਕਸਾਨੀਆਂ ਗਈਆਂ| ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਵਿਭਾਗ ਨੇ ਅੱਗ ਤੇ ਕਾਬੂ ਪਾਇਆ|
ਇਸ ਸੰਬੰਧ ਵਿੱਚ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਰਾਤ ਨੂੰ ਇਕ ਧਮਾਕੇ ਦੀ ਆਵਾਜ਼ ਸੁਣੀ ਤਾਂ ਉਹ ਸ਼ੀਤਲਾ ਮਾਤਾ ਮੰਦਰ ਕੋਲ ਪਹੁੰਚੇ ਤਾਂ ਉਥੇ ਸਰੋਂ ਦਾ ਤੇਲ ਕੱਢਣ ਵਾਲੀ ਇਕ ਫੈਕਟਰੀ ਵਿੱਚ ਬਲਾਸਟ ਹੋਇਆ ਸੀ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ, ਜੋ ਕਿ ਫੈਕਟਰੀ ਮਾਲਕ ਦਾ ਹੀ ਪੁੱਤਰ ਸੀ| ਇਸ ਸੰਬੰਧੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਪਰ ਅਜੇ ਅੱਗ ਕਿਸ ਵਜ੍ਹਾ ਨਾਲ ਲੱਗੀ ਉਸ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਪਾਈ|

Leave a Reply

Your email address will not be published. Required fields are marked *