ਪਠਾਨਕੋਟ ਹਮਲੇ ਸੰਬੰਧੀ ਐਨ.ਆਈ.ਏ.ਵੱਲੋਂ ਚਾਰਜਸ਼ੀਟ ਦਾਖਿਲ ਮਸੂਦ ਅਜਹਰ ਸਮੇਤ ਚਾਰ ਵਿਅਕਤੀਆਂ ਵਿਰੁੱਧ ਚਾਰਜਸ਼ੀਟ ਦਾਖਿਲ

ਐਸ.ਏ.ਐਸ.ਨਗਰ, 19 ਦਸੰਬਰ (ਸ.ਬ.) ਬੀਤੀ 2 ਜਨਵਰੀ ਨੂੰ ਪਠਾਨਕੋਟ ਏਅਰਬੇਸ ਤੇ ਪਾਕਿਸਤਾਨੀ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਸੰਬੰਧੀ ਐਨ.ਆਈ.ਏ ਵੱਲੋਂ ਅੱਜ ਇੱਥੇ ਸਪੈਸ਼ਲ ਕੋਰਟ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਗਈ ਹੈ| ਐਨ.ਆਈ.ਏ. ਵੱਲੋਂ ਪਠਾਨਕੋਟ ਹਮਲੇ ਸੰਬੰਧੀ ਦਾਖਿਲ ਕੀਤੀ ਗਈ ਚਾਰਜਸੀਟ ਵਿੱਚ ਪਾਕਿਸਤਾਨ ਆਧਾਰਿਤ ਦਹਿਸ਼ਤਵਾਦੀ ਜੱਥੇਬੰਦੀ ਜੈਸ਼.ਏ.ਮੁਹੰਮਦ ਦੇ ਮੁਖੀ ਮੋਲਾਨਾ ਮਸੂਦ ਅਜਹਰ ਸਮੇਤ 4 ਮੁਲਜ਼ਮਾਂ ਦੇ ਨਾਮ ਸ਼ਾਮਿਲ ਕੀਤੇ ਗਏ ਹਨ| ਮੌਲਾਨਾ ਮਸੂਦ ਅਜਹਰ ਤੋਂ ਇਲਾਵਾ ਜੈਸ਼.ਏ ਮੁਹੰਮਦ ਦੇ ਡਿਪਟੀ ਚੀਫ ਮੁਫਤੀ ਅਬਦੁਲ ਰੋਫ ਅਸਗਰ, ਜੱਥੇਬੰਦੀ ਦੇ ਲਾਚਿੰਗ ਕਮਾਂਡਰ ਸਾਹਿਦ ਲਤੀਫ ਅਤੇ ਇਸ ਹਮਲੇ ਦੇ ਮੁਖ ਹੈਂਡਲਰ ਕਾਸਿਫ ਜਨ ਦੇ ਨਾਮ ਵੀ ਇਸ ਚਾਰਜਸ਼ੀਟ ਵਿੱਚ ਸ਼ਾਮਿਲ ਕੀਤਾ ਗਿਆ ਹੈ|
ਐਨ.ਆਈ.ਏ. ਵੱਲੋਂ ਆਈ.ਪੀ.ਸੀ.ਦੀ ਧਾਰਾ 120 ਬੀ, 121, 121 ਏ, 302, 307, 364, 365, 367, 368, 397, ਗੈਰਕਾਨੂੰਨੀ ਕਾਰਵਾਈਆਂ ਰੋਕੂ ਐਕਟ 1967 ਦੀ ਧਾਰਾ 16, 18, 20, 23,38 ਆਰਮਜ ਐਕਟ ਦੀ ਧਾਰਾ 25, 27 ਸਮੇਤ ਹੋਰਨਾਂ ਧਾਰਾਵਾਂ ਤਹਿਤ ਦਾਖਿਲ ਕੀਤੀ ਗਈ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਸ ਤੋਂ ਇਲਾਵਾ ਜੈਸ਼.ਏ.ਮੁਹੰਮਦ ਦੇ ਹਮਲਾਵਰਾਂ ਨਸੀਰ ਹੁਸੈਨ, ਹਾਫਿਜ ਅਬੂ ਬਕਰ, ਉਮਰ ਫਾਰੂਕ ਅਤੇ ਅਬਦੁਲ ਕਯੂਮ ਦੇ ਖਿਲਾਫ ਜੁਰਮ ਸਥਾਪਿਤ ਹੁੰਦੇ ਹਨ ਜਿਹਨਾਂ ਵੱਲੋਂ ਪਠਾਨਕੋਟ          ਏਅਰਬੇਸ ਤੇ ਅੱਤਵਾਦੀ ਹਮਲੇ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ| ਇਹਨਾਂ ਅੱਤਵਾਦੀਆਂ ਨੂੰ ਏਅਰਬੇਸ ਤੇ ਹੋਏ ਹਮਲੇ ਦੌਰਾਨ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ| ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਇਸ ਸੰਬੰਧੀ ਪਹਿਲੇ ਤਿੰਨ ਮੁਲਜਮਾਂ ਮਸੂਦ ਅਜਹਰ, ਅਬਦੂਲ ਰਉਫ ਅਤੇ  ਸ਼ਾਹਿਦ ਲਤੀਫ ਦੇ ਖਿਲਾਫ ਇੰਟਰਪੋਲ ਵੱਲੋਂ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਿਆ ਹੈ ਜਦੋਕਿ ਚੌਥੇ ਮੁਲਜਮ ਕਾਸਿਫ ਜਾਨ ਦੇ ਖਿਲਾਫ ਇਹ ਨੋਟਿਸ ਜਾਰੀ ਕੀਤੇ ਜਾਣ ਦੀ ਪ੍ਰਕ੍ਰਿਅ ਜਾਰੀ ਹੈ|
ਚਾਰਜਸੀਟ ਵਿੱਚ ਕਿਹਾ ਗਿਆ ਹੈ ਕਿ ਜਾਂਚ ਵਿੱਚ ਇਹ ਸਾਬਿਤ ਹੋਇਆ ਹੈ ਕਿ ਉਕਤ ਅੱਤਵਾਦੀਆਂ  ਵੱਲੋਂ ਭਾਰਤ ਦੇ ਖਿਲਾਫ ਯੋਜਨਾਬੱਧ ਤਰੀਕੇ ਨਾਲ ਇਸ ਅੱਤਵਾਦੀ ਹਮਲੇ ਨੂੰ ਅੰਜਾਮ ਦਿੱਤਾ ਗਿਆ ਸੀ| ਇਸ ਮਾਮਲੇ ਵਿੱਚ ਜੈਸ਼ ਏ ਮੁੰਹਮਦ ਦੇ ਮੁੱਖੀ ਮਸ਼ੂਦ  ਅਜਹਰ ਅਤੇ ਮਾਮਲੇ ਵਿੱਚ ਨਾਮਜਦ ਕੀਤੇ ਗਏ ਹੋਰਨਾਂ ਅੱਤਵਾਦੀਆਂ ਤੋਂ ਇਲਾਵਾ ਹੋਰ ਵੀ ਵਿਅਕਤੀ ਸ਼ਾਮਿਲ ਹਨ ਉਹਨਾਂ ਵੱਲੋਂ ਪਾਕਿਸਤਾਨ ਵਿੱਚ ਸਥਿਤ ਕੈਂਪਾਂ ਵਿੱਚ ਕਰਿਸ਼ਤਵਾਦੀਆਂ ਨੂੰ ਸਿਖਲਾਈ ਦਿੱਤੀ ਗਈ ਅਤੇ ਭਾਰਤ ਵਿਰੁੱਧ ਹਮਲੇ ਲਈ ਤਿਆਰ ਕੀਤਾ ਗਿਆ ਸੀ|
ਜ਼ਿਕਰਯੋਗ ਹੈ ਕਿ ਬੀਤੀ 2 ਜਨਵਰੀ ਨੂੰ ਪਠਾਨਕੋਟ ਦੇ ਏਅਰਫੋਰਸ ਸਟੇਸ਼ਨ ਤੇ ਵੱਡਾ ਅੱਤਵਾਦੀ ਹਮਲਾ ਕੀਤਾ ਗਿਆ ਸੀ, ਜਿਸ ਦੌਰਾਨ ਫੌਜ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ ਅਤੇ 4 ਅੱਤਵਾਦੀਆਂ ਨੂੰ ਵੀ ਢੇਰ ਕਰ ਦਿੱਤਾ ਗਿਆ ਸੀ| ਬਾਅਦ ਵਿੱਚ ਇਸ ਹਮਲੇ ਦੀ ਜਾਂਚ ਐਨ. ਆਈ. ਏ. ਨੂੰ ਸੌਂਪ ਦਿੱਤੀ ਗਈ ਸੀ|

Leave a Reply

Your email address will not be published. Required fields are marked *