ਪਡਿਆਲਾ ਦੇ ਪੰਘੂੜੇ ਵਿੱਚ ਮਿਲੀ ਲਵਾਰਿਸ ਬੱਚੀ

ਅੇਸ.ਏ.ਐਸ.ਨਗਰ, 5 ਮਾਰਚ (ਸ.ਬ.) ਪਿਛਲੇ ਦਿਨੀਂ ਚਾਈਲਡ ਕੇਅਰ ਇੰਸਟੀਚਿਊਟ ਯੂਨੀਵਰਸਲ ਡਿਸਏਬਲਡ ਕੇਅਰ ਟੇਕਰ ਸੋਸ਼ਲ ਵੈਲਫੇਅਰ ਸੁਸਾਇਟੀ, ਪਡਿਆਲਾ, ਕੁਰਾਲੀ ਦੇ ਪੰਘੂੜੇ ਵਿੱਚ ਲਵਾਰਿਸ ਹਾਲਤ ਵਿੱਚ ਇੱਕ ਛੇ ਦਿਨਾਂ ਦੀ ਬੱਚੀ ਮਿਲੀ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਨਵਪ੍ਰੀਤ ਕੌਰ ਨੇ ਦੱਸਿਆ ਕਿ ਇਸ ਸੰਬੰਧੀ ਥਾਣਾ ਸਦਰ ਕੁਰਾਲੀ ਵਿਖੇ ਡੀ.ਡੀ.ਆਰ ਦਰਜ਼ ਵੀ ਕਰਵਾਈ ਜਾ ਚੁੱਕੀ ਹੈ| ਇਸ ਬੱਚੀ ਦੇ ਮਾਪੇ ਜਾਂ ਰਿਸ਼ਤੇਦਾਰ ਇੱਕ ਮਹੀਨੇ ਦੇ ਅੰਦਰ ਅੰਦਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਦਫਤਰ (ਜੋ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਦੀ ਚੌਥੀ ਮੰਜਿਲ ਤੇ ਕਮਰਾ ਨੰਬਰ 536 ਵਿਖੇ ਸਥਿਤ ਹੈ) ਸੰਪਰਕ ਕਰ ਸਕਦੇ ਹਨ| ਅਜਿਹਾ ਨਾ ਕਰਨ ਦੀ ਸੂਰਤ ਵਿੱਚ ਇਸ ਬੱਚੀ ਦੀ ਸੈਂਟਰਲ ਅਡਾਪਸ਼ਨ ਰਿਸੋਰਸ਼ ਅਥਾਰਟੀ ਨਵੀਂ ਦਿੱਲੀ ਦੀਆਂ ਗਾਈਡਲਾਇਨਜ਼ ਗਵਰਨਿੰਗ ਅਡਾਪਸ਼ਨ ਆਫ ਚਿਲਡਰਨ, 2017 ਅਨੁਸਾਰ ਅਡਾਪਸ਼ਨ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ|

Leave a Reply

Your email address will not be published. Required fields are marked *