ਪਤਨੀ ਦੀ ਹੱਤਿਆ ਦੇ ਦੋਸ਼ ਵਿੱਚ ਆਸਟ੍ਰੇਲੀਅਨ ਨਾਗਰਿਕ ਨੂੰ ਉਮਰ ਕੈਦ

ਬ੍ਰਿਸਬੇਨ, 27 ਫਰਵਰੀ (ਸ.ਬ.) ਆਪਣੀ ਸਾਬਕਾ ਪਤਨੀ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਲਾਇਨਲ          ਪੇਟੀਆ ਨੂੰ ਬ੍ਰਿਸਬੇਨ ਸੁਪਰੀਮ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ| ਲਾਇਨਲ ਨੇ ਸਤੰਬਰ 2015 ਵਿੱਚ ਗੋਲਡ ਕੋਸਟ ਸ਼ਹਿਰ ਵਿੱਚ ਆਪਣੀ ਪਤਨੀ ਤਾਰਾ ਬ੍ਰਾਊਨ (24) ਦੀ ਹੱਤਿਆ ਕੀਤੀ ਸੀ| ਘਟਨਾ ਵਾਲੇ ਦਿਨ ਤਾਰਾ ਗੋਲਡ ਕੋਸਟ ਪਹੁੰਚ ਕੇ ਜਿਵੇਂ ਹੀ ਆਪਣੀ ਕਾਰ ਵਿੱਚੋਂ ਹੇਠਾਂ ਉਤਰੀ, ਲਾਇਲਨ ਨੇ ਉਸ ਤੇ ਇੱਕ ਹਥਿਆਰ ਨਾਲ ਹਮਲਾ ਕਰ ਦਿੱਤਾ| ਇਸ ਦੌਰਾਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ| ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ, ਜਿੱਥੇ ਉਸ ਨੇ ਅਗਲੇ ਦਿਨ ਦਮ ਤੋੜ ਦਿੱਤਾ|
ਅੱਜ ਜਦੋਂ ਲਾਇਨਲ ਅਦਾਲਤ ਵਿੱਚ ਪੇਸ਼ ਹੋਇਆ, ਉਸ ਸਮੇਂ ਉਸ ਨੇ ਨੀਲੇ ਰੰਗ ਦੇ ਕਪੜੇ ਪਹਿਨੇ ਹੋਏ ਸਨ ਅਤੇ ਉਸ ਦੇ ਹੱਥਾਂ ਨੂੰ ਹੱਥਕੜੀਆਂ ਲੱਗੀਆਂ ਹੋਈਆਂ ਸਨ| ਅਦਾਲਤ ਦੇ ਹੁਕਮਾਂ ਮੁਤਾਬਕ 25 ਸਾਲਾ ਲਾਇਨਲ ਨੂੰ 20 ਸਾਲ ਜੇਲ ਵਿੱਚ ਬਿਤਾਉਣੇ ਪੈਣਗੇ| ਇਸ ਪਿੱਛੋਂ ਹੀ ਉਹ ਜ਼ਮਾਨਤ ਦੇ ਕਾਬਲ ਹੋ ਸਕੇਗਾ| ਹਾਲਾਂਕਿ ਅਦਾਲਤ ਨੇ ਜਦੋਂ ਉਸ ਨੂੰ ਸਜ਼ਾ ਸੁਣਾਈ, ਉਹ ਬਿਲਕੁਲ ਭਾਵਨਾਹੀਣ ਨਜ਼ਰ ਆਇਆ|

Leave a Reply

Your email address will not be published. Required fields are marked *