ਪਤਨੀ ਨਾਲ ਹੋਏ ਝਗੜੇ ਦੀ ਬਲੀ ਚੜ੍ਹੀ 4 ਸਾਲ ਦੀ ਮਾਸੂਮ, ਪਿਤਾ ਨੇ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਜੈਪੁਰ, 16 ਜਨਵਰੀ (ਸ.ਬ.) ਰਾਜਸਥਾਨ ਦੇ ਜੈਪੁਰ ਵਿੱਚ ਪਤਨੀ ਨਾਲ ਝਗੜੇ ਵਿੱਚ ਚਾਰ ਸਾਲ ਦੀ     ਬੇਟੀ ਨੂੰ ਮਾਰਨ ਵਾਲੇ ਇਕ ਵਿਅਕਤੀ ਨੂੰ ਪੁਲੀਸ ਨੇ ਗ੍ਰਿਫਤਾਰ ਕੀਤਾ ਹੈ| ਪੁਲੀਸ ਅਨੁਸਾਰ ਕਰਣੀ ਵਿਹਾਰ ਥਾਣਾ ਖੇਤਰ ਵਿੱਚ ਸਿਰਸੀ ਰੋਡ ਤੇ ਰਹਿਣ ਵਾਲੇ ਮੁੰਸ਼ੀ ਰਾਮ ਸਾਸੀ ਦਾ ਰਾਤ 1.30 ਵਜੇ ਪਤਨੀ ਨਾਲ ਝਗੜਾ ਹੋ ਗਿਆ| ਇਸ ਦੌਰਾਨ ਉਸ ਨੇ ਆਪਣੀ 4 ਸਾਲ ਦੀ ਬੇਟੀ ਨੂੰ ਜ਼ਮੀਨ ਤੇ ਪਟਕ ਦਿੱਤਾ| ਕਾਤਲ ਪਿਤਾ ਉਸ ਸਮੇਂ ਨਸ਼ੇ ਵਿੱਚ ਧੁੱਤ ਸੀ| ਘਟਨਾ ਦੀ ਸੂਚਨਾ ਕਾਤਲ ਦੇ ਪਤਨੀ ਨੇ ਪੁਲੀਸ ਨੂੰ ਦਿੱਤੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ|

Leave a Reply

Your email address will not be published. Required fields are marked *