ਪਤਨੀ ਨੂੰ ਗੋਲੀ ਮਾਰਨ ਦੇ ਦੋਸ਼ ਵਿੱਚ ਪਤੀ ਗ੍ਰਿਫਤਾਰ

ਨਿਊਯਾਰਕ, 5 ਜੁਲਾਈ (ਸ.ਬ.) ਨਿਊਯਾਰਕ ਵਿੱਚ ਅੱਧੀ ਰਾਤ ਤੋਂ ਬਾਅਦ ਜਦੋਂ ਉਬੇਰ ਡਰਾਈਵਰ ਆਪਣੀ ਕਾਰ ਲੈ ਕੇ ਜਾ ਰਿਹਾ ਸੀ ਤਾਂ ਇਕ ਜੋੜੇ ਨੇ ਉਸ ਨੂੰ ਰੁੱਕਣ ਲਈ ਕਿਹਾ| ਪਤਨੀ ਜੈਨੀਫਰ (29) ਅੱਗੇ ਦੀ ਸੀਟ ਤੇ ਬੈਠੀ ਅਤੇ ਪਤੀ ਕੈਮਰਨ (31) ਪਿਛਲੀ ਸੀਟ ਤੇ ਬੈਠ ਗਿਆ| ਥੋੜ੍ਹੀ ਦੇਰ ਬਾਅਦ ਦੋਹਾਂ ਵਿਚਾਲੇ ਝਗੜਾ ਸ਼ੁਰੂ ਹੋ ਗਿਆ| ਅਜਿਹਾ ਲੱਗ ਰਿਹਾ ਸੀ ਕਿ ਉਹ ਪਹਿਲਾਂ ਹੀ ਲੜ ਰਹੇ ਸਨ| ਡਰਾਈਵਰ ਚੁੱਪ-ਚਾਪ ਗੱਡੀ ਚਲਾਉਂਦਾ ਰਿਹਾ| ਜੋੜੇ ਦਾ ਝਗੜਾ ਵਧ ਗਿਆ ਅਤੇ ਗੁੱਸੇ ਵਿੱਚ ਇਕ ਦੂਜੇ ਨੂੰ ਬੁਰਾ-ਭਲਾ ਕਹਿਣ ਲੱਗੇ|
ਇਸ ਦੌਰਾਨ ਗੱਡੀ ਚਲਾਉਂਦੇ ਸਮੇਂ ਡਰਾਈਵਰ ਨੂੰ ਅਚਾਨਕ ਜ਼ੋਰਦਾਰ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ| ਉਸ ਨੂੰ ਲੱਗਿਆ ਕਿ ਉਸ ਦੀ ਗੱਡੀ ਦਾ ਟਾਇਰ ਫੱਟ ਗਿਆ ਹੈ ਪਰ ਥੋੜ੍ਹੀ ਦੇਰ ਬਾਅਦ ਅਹਿਸਾਸ ਹੋਇਆ ਕਿ ਉਸ ਨੇ ਨਾਲ ਬੈਠੀ ਜੈਨੀਫਰ ਦੇ ਸਰੀਰ ਵਿੱਚੋਂ ਖੂਨ ਨਿਕਲ ਰਿਹਾ ਸੀ| ਉਹ ਡਰ ਗਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਪਤੀ ਕੈਮਰਨ ਨੇ ਜੈਨੀਫਰ ਨੂੰ ਗੋਲੀ ਮਾਰ ਦਿੱਤੀ ਹੈ| ਡਰਾਈਵਰ ਨੂੰ ਖੁਦ ਦੀ ਜ਼ਿੰਦਗੀ ਖਤਰੇ ਵਿੱਚ ਲੱਗੀ| ਉਸ ਨੇ ਹੋਸ਼ਿਆਰੀ ਦਿਖਾਉਂਦੇ ਹੋਏ ਗੱਡੀ ਨਹੀਂ ਰੋਕੀ ਅਤੇ ਕੈਮਰਨ ਨੂੰ ਪੁੱਛਿਆ ਕਿ ਤੁਸੀਂ ਕਿਥੇ ਜਾਣਾ ਹੈ| ਕੈਮਰਨ ਨੇ ਉਸ ਨੂੰ ਗੱਡੀ ਚਲਾਉਂਦੇ ਰਹਿਣ ਦਾ ਹੁਕਮ ਦਿੱਤਾ ਅਤੇ ਥੋੜ੍ਹੀ ਦੇਰ ਬਾਅਦ ਇਕ ਜਗ੍ਹਾ ਤੇ ਰੁੱਕਣ ਨੂੰ ਕਿਹਾ|
ਉਹ ਜਦੋਂ ਕਾਰ ਵਿੱਚੋਂ ਨਿਕਲ ਕੇ ਚਲਾ ਗਿਆ ਤਾਂ ਥੋੜ੍ਹੀ ਦੂਰ ਜਾ ਕੇ ਡਰਾਈਵਰ ਨੇ ਪੁਲੀਸ ਨੂੰ ਫੋਨ ਕੀਤਾ| ਪੁਲੀਸ ਨੇ ਥੋੜ੍ਹੀ ਹੀ ਦੇਰ ਵਿੱਚ ਕੈਮਰਨ ਨੂੰ ਸੇਮੀ ਆਟੋਮੈਟਿਕ ਪਿਸਤੌਲ ਨਾਲ ਗ੍ਰਿਫਤਾਰ ਕਰ ਲਿਆ| ਮੀਡੀਆ ਰਿਪੋਰਟ ਮੁਤਾਬਕ ਪੁਲੀਸ ਨੂੰ ਡਰਾਈਵਰ ਨੇ ਇਸ ਪੂਰੀ ਘਟਨਾ ਬਾਰੇ ਦੱਸਿਆ| ਕੈਮਰਨ ਨੂੰ ਜੇਲ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ|

Leave a Reply

Your email address will not be published. Required fields are marked *