ਪਤਨੀ ਵਲੋਂ ਪਤੀ ਤੇ ਸਪਿਰਿਟ ਸੁੱਟ ਕੇ ਸਾੜਣ ਦੇ ਮਾਮਲੇ ਵਿੱਚ 8 ਮਹੀਨੇ ਬਾਅਦ ਵੀ ਪਤੀ ਨੂੰ ਨਹੀਂ ਮਿਲਿਆ ਇਨਸਾਫ ਰਾ 307 ਅਧੀਨ ਮਾਮਲਾ ਦਰਜ ਹੋਣ ਤੋਂ ਬਾਅਦ ਵੀ ਪਤਨੀ ਦੀ ਨਹੀਂ ਹੋਈ ਗ੍ਰਿਫਤਾਰੀ

ਧਾ

ਐਸ਼ ਏy ਐਸ਼ ਨਗਰ, 19 ਜਨਵਰੀ (ਸ਼ ਬy) ਘਰੇਲੂ ਹਿੰਸਾ ਦਾ ੪ਿਕਾਰ ਸਿਰਫ ਔਰਤਾਂ ਨਹੀਂ ਹੁੰਦੀਆਂ ਬਲਕਿ ਮਰਦਾਂ ਨੂੰ ਵੀ ਅਜਿਹੀ ਹਿੰਸਾ ਦਾ ੪ਿਕਾਰ ਹੋਣਾ ਪੈਂਦਾ ਹੈ। ਜਲੰਧਰ ਦੇ ਪਿੰਡ ਗੜ੍ਹਾ ਅਨਵਾਲ ਕਾਲੋਨੀ ਥਾਣਾ ਫਿਲੌਰ ਦੇ ਗੁਰਪ੍ਰੀਤ ਸਿੰਘ ਦੀਪ ਕਹਾਣੀ ਵੀ ਅਜਿਹੀ ਹੀ ਹੈ ਜਿਸਨੂੰ ਉਸਦੀ ਹੀ ਪਤਨੀ ਵਲੋਂ ਸੁੱਤੇ ਪਏ ਤੇ ਸਪਿਰਿਟ ਸੁੱਟ ਕੇ ਅੱਗ ਲਗਾ ਦਿੱਤੀ ਗਈ ਸੀ ਅਤੇ ਇਸ ਘਟਨਾਂ ਨੂੰ ਅੱਠ ਮਹੀਨੇ ਬੀਤ ਜਾਣ ਦੇ ਬਾਵਜੂਦ ਉਹ ਆਪਣੀ ਪਤਨੀ ਦੇ ਖਿਲਾਫ ਕਾਰਵਾਈ ਕਰਵਾਉਣ ਲਈ ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ।

ਅੱਜ ਇੱਥੇ ਪੰਜਾਬ ਅਗੇਂਟ ਕਰਪ੪ਨ ਦੇ ਪ੍ਰਧਾਨ ਸzy ਸਤਨਾਮ ਸਿੰਘ ਦਾਊਂ ਦੇ ਨਾਲ ਪੱਤਰਕਾਰਾਂ ਨਾਲ ਗੱਲ ਕਰਦਿਆਂ ਗੁਰਪ੍ਰੀਤ ਸਿੰਘ ਨੇ ਆਪਣੀ ਲੂੰ ਕੰਢੇ ਖੜ੍ਹੇ ਕਰਨ ਵਾਲੀ ਆਪ ਬੀਤੀ ਬਿਆਨ ਕੀਤੀ। ਗੁਰਪ੍ਰੀਤ ਸਿੰਘ (ਜੋ ਕਿ ਰੇਲਵੇ ਵਿੱਚ ਨੌਕਰੀ ਕਰਦਾ ਹੈ) ਨੇ ਦੱਸਿਆ ਕਿ ਉਹ ੪ੋਸਲ ਮੀਡੀਆ ਉੱਤੇ ਖੰਨਾ ਨਿਵਾਸੀ ਰਮਨਦੀਪ ਕੌਰ ਦੇ ਸੰਪਰਕ ਵਿੱਚ ਆਇਆ ਸੀ ਅਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਨ੍ਹਾਂ ਦਾ ਵਿਆਹ ਹੋਇਆ ਸੀ। ਉਸਨੇ ਦੱਸਿਆ ਕਿ ਵਿਆਹ ਤੋਂ ਤੀਜੇ ਦਿਨ ਉਹਨਾਂ ਨੂੰ ਪਤਾ ਲੱਗਿਆ ਕਿ ਕੁੜੀ ੪ਰਾਬ ਪੀਣ ਦੀ ਆਦੀ ਹੈ ਜਦੋਂ ਉਸਦੀ ਪਤਨੀ ਨੇ ਵਿਆਹ ਤੋਂ ਬਚੀ ਹੋਈ ੪ਰਾਬ ਸਟੋਰ ਤੋਂ ਚੁੱਕ ਕੇ ਆਪਣੇ ਕਮਰੇ ਵਿੱਚ ਰੱਖ ਲਈ। ਉਸਨੇ ਇਲਜਾਮ ਲਗਾਇਆ ਕਿ ਉਸਦੀ ਪਤਨੀ ਹਰ ਰੋ੭ ਨ੪ੇ ਵਿੱਚ ਧੁੱਤ ਹੋ ਕੇ ਆਪਣੇ ਘਰਵਾਲੇ ਨਾਲ ਧੱਕਾ ਕਰਦੀ ਰਹੀ ਅਤੇ ਘਰੋਂ ਗਹਿਣੇ ਚੁੱਕ ਕੇ ਆਪਣੇ ਨ੪ੇ ਦੀ ਪੂਰਤੀ ਕਰਦੀ ਰਹੀ।

ਗੁਰਪ੍ਰੀਤ ਸਿੰਘ ਅਨੁਸਾਰ ਉਸਨੇ ਇਸ ਸਾਰੇ ਕੁੱਝ ਦੀ ੪ਿਕਾਇਤ ਆਪਣੇ ਸੱਸ ਅਤੇ ਸਹੁਰੇ ਨੂੰ ਵੀ ਕੀਤੀ ਪਰੰਤੂ ਉਹਲਾਂ ਨੇ ਵੀ ਉਸਦੀ ਗੱਲ ਤੇ ਯਕੀਨ ਨਹੀਂ ਕੀਤਾ ਅਤੇ ਉਲਟਾ ਉਸਨੂੰ ਹੀ ਬੁਰਾ ਭਲਾ ਕਿਹਾ। ਉਸਨੇ ਦੱਸਿਆ ਕਿ 13੍ਰ14 ਮਈ 2020 ਦੀ ਦਰਮਿਆਨੀ ਰਾਤ ਨੂੰ ਜਦੋਂ ਉਹ ਆਪਣੇ ਬੈਡ ਤੇ ਪਿਆ ਸੀ, ਉਸਦੀ ਪਤਨੀ ਰਮਨਦੀਪ ਕੌਰ ਨੇ ਉਸ ਉੱਤੇ ਸਪਿਰਿਟ ਸੁੱਟ ਕੇ ਅੱਗ ਲਗਾ ਦਿੱਤੀ ਜਿਸ ਕਾਰਨ ਉਹ 40 ਫੀਸਦੀ ਸੜ ਗਿਆ ਅਤੇ ਉਸਨੂੰ ਇੱਕ ਮਹੀਨਾ ਤਕ ਹਸਪਤਾਲ ਵਿੱਚ ਰਹਿਣਾ ਪਿਆ ਅਤੇ ਇਸ ਮਾਮਲੇ ਵਿੱਚ ਪੁਲੀਸ ਵਲੋਂ ਉਸਦੀ ਪਤਨੀ ਰਮਨਦੀਪ ਕੌਰ ਦੇ ਖਿਲਾਫ ਆਈy ਪੀy ਸੀy ਦੀ ਧਾਰਾ 307, 120ਬੀ ਤਹਿਤ ਮਾਮਲਾ ਵੀ ਦਰਜ ਕਰ ਲਿਆ ਗਿਆ ਪਰੰਤੂ ਅੱਜ ਤੱਕ ਪੁਲੀਸ ਨੇ ਉਸਦੀ ਪਤਨੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਦੋਂਕਿ ਉਸਦੀ ਪਤਨੀ ਵਲੋਂ ਪਾਈਆਂ ਗਈਆਂ ੭ਮਾਨਤ ਦੀਆਂ ਅਰ੭ੀਆਂ ਵੀ ਅਦਾਲਤਾਂ ਵਲੋਂ ਖਾਰਿਜ ਕੀਤੀਆਂ ਜਾ ਚੁੱਕੀਆਂ ਹਨ ਪੁਲੀਸ ਨੇ ਦੂਜੀ ਪਾਰਟੀ ਨਾਲ ਮਿਲੀਭੁਗਤ ਕਰ ਕੇ ਅੱਜ ਤੱਕ ਉਸ੯ ਗ੍ਰਿ੮ਤਾਰ ਨਹੀਂ ਕੀਤਾ। ਇਸ ਸੰਬੰਧੀ ਗੁਰਪ੍ਰੀਤ ਸਿੰਘ ਵਲੋਂ ਆਪਣ ਵਕੀਲ ਦੀ ਮਾਰਫਤ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕਰਕੇ ਇਸ ਮਾਮਲੇ ਦੇ ਜਾਂਚ ਅਧਿਕਾਰੀ ਨੂੰ ਵੀ ਬਦਲਣ ਦੀ ਮੰਗ ਕੀਤੀ ਹੈ ਜਿਸਤੇ ਮਾਣਯੋਗ ਅਦਾਲਤ ਵਲੋਂ ਨੋਟਿਸ ਆਫ ਮੋ੪ਨ ਵੀ ਜਾਰੀ ਕੀਤਾ ਜਾ ਚੁੱਕਿਆ ਹੈ। ਉਹਨਾਂ ਇਲਜਾਮ ਲਗਾਇਆ ਕਿ ਉਸਦੀ ਪਤਨੀ ਨੂੰ ਪੁਲੀਸ ਦੀ ਪੂਰੀ ੪ਹਿ ਹੈ ਅਤੇ ਉਹ ਹਰ ਰੋ੭ ਸੋ੪ਲ ਮੀਡੀਆ ਉੱਤੇ ਆਪਣੀਆਂ ਫੋਟੋਆਂ ਅਤੇ ਪੋਸਟਾਂ ਅਪਡੇਟ ਕਰ ਰਹੀ ਹੈ। ਗੁਰਪ੍ਰੀਤ ਸਿੰਘ ਵਲੋਂ ਪੁਲੀਸ ਦੇ ਉਚ ਅਫਸਰਾਂ ਤੋਂ ਇਸ ਮਾਮਲੇ ਵਿਚ ਨਿੱਜੀ ਦਖਲ ਦੇ ਕੇ ਉਸਨੂੰ ਇਨਸਾਫ ਦਿਵਾਉਣ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਸੰਪਰਕ ਕਰਨ ਉੱਤੇ ਫਿਲੌਰ ਦੀ ਐਸ਼ ਪੀy ਮਨਜੀਤ ਕੌਰ ਨੇ ਕਿਹਾ ਕਿ ਰਮਨਦੀਪ ਕੌਰ ਵਲੋਂ ਇਸ ਮਾਮਲੇ ਵਿੱਚ ਖੁਦ ਨੂੰ ਬੇਕਸੂਰ ਦੱਸਦਿਆਂ ਡੀ ਜੀ ਪੀ ਪੰਜਾਬ ਨੂੰ ਅਰਜੀ ਦਿੱਤੀ ਗਈ ਸੀ ਜਿਸਤੇ ਕਾਰਵਾਈ ਕਰਦਿਆਂ ਡੀ ਜੀ ਪੀ ਪੰਜਾਬ ਵਲੋਂ ਇਸ ਮਾਮਲੇ ਦੀ ਮੁੜ ਜਾਂਚ ਦੇ ਹੁਕਮ ਦਿੱਤੇ ਗਏ ਸਨ ਕਿ ਕਿਸ ਕਾਰਨ ਰਮਨਦੀਪ ਕੌਰ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਉਹਨਾਂ ਵਲੋਂ ਇਸ ਮਾਮਲੇ ਦੀ ਜਾਂਚ ਕਰਕੇ ਇਸਦੀ ਰਿਪੋਰਟ ਬੀਤੀ 6 ਜਨਵਰੀ ਨੂੰ ਐਸ ਐਸ ਪੀ ਜਲੰਧਰ ਨੂੰ ਭੇਜੀ ਜਾ ਚੁੱਕੀ ਹੈ ਜਿਸ ਵਿੱਚ ਮਾਮਲੇ ਨੂੰ ਜਾਇਜ ਦੱਸਦਿਆਂ ਰਮਨਦੀਪ ਕੌਰ ਨੂੰ ਗ੍ਰਿਫਤਾਰ ਕਰਨ ਦੀ ਸਿਫਾਰਿ੪ ਕੀਤੀ ਗਈ ਹੈ ਅਤੇ ਡੀ ਜੀ ਪੀ ਵਲੋਂ ਹੁਕਮ ਮਿਲਣ ਤੇ ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *