ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਨੂੰ ਉਤਾਰਿਆ ਮੌਤ ਦੇ ਘਾਟ

ਸਮਸਤੀਪੁਰ, 20 ਦਸੰਬਰ (ਸ.ਬ.) ਬਿਹਾਰ ਵਿੱਚ ਸਮਸਤੀਪੁਰ ਜ਼ਿਲੇ ਦੇ ਅੰਗਾਰਘਾਟ ਥਾਣਾ ਖੇਤਰ ਵਿੱਚ ਨਾਜਾਇਜ਼ ਸੰਬੰਧ ਦਾ ਵਿਰੋਧ ਕਰਨ ਤੇ ਬੀਤੀ ਰਾਤ ਪਤਨੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਕੇ ਭੱਜ ਰਹੇ ਦੋਸ਼ੀ ਪਤੀ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ| ਪੁਲੀਸ ਸੂਤਰਾਂ ਨੇ ਦੱਸਿਆ ਕਿ ਉਜਿਯਾਰਪੁਰ ਥਾਣਾ ਖੇਤਰ ਦੇ ਦੇਸੁਆ ਪਿੰਡ ਨਿਵਾਸੀ ਚੰਦਨ ਦਾਸ ਸੋਮਵਾਰ ਨੂੰ ਆਪਣੇ ਸਹੁਰੇ ਬਿਰਨਾਮਾ ਪਿੰਡ ਆਇਆ ਸੀ ਜਿਥੇ ਨਾਜਾਇਜ਼ ਸੰਬੰਧ ਨੂੰ ਲੈ ਕੇ ਰਾਤ ਨੂੰ ਪਤਨੀ ਪੂਨਮ ਦੇਵੀ (26) ਨਾਲ ਉਸ ਦਾ ਵਿਵਾਦ ਹੋਇਆ| ਇਸ ਨੂੰ ਲੈ ਕੇ ਦੇਰ ਰਾਤ ਉਸ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਗਲ ਕੱਟ ਕੇ ਹੱਤਿਆ ਕਰ ਦਿੱਤੀ| ਸੂਤਰਾਂ ਨੇ ਦੱਸਿਆ ਕਿ ਹੱਤਿਆ ਕਰ ਕੇ ਭੱਜ ਰਹੇ ਚੰਦਨ ਨੂੰ ਘਰ ਦੇ ਲੋਕਾਂ ਨੇ ਫੜ ਲਿਆ ਅਤੇ ਕੁੱਟਮਾਰ ਕਰਨ ਤੋਂ ਬਾਅਦ ਪੁਲੀਸ ਨੂੰ ਸੌਂਪ ਦਿੱਤਾ ਗਿਆ ਹੈ| ਦੋਸ਼ੀ ਦੇ ਕਿਸੇ ਮਹਿਲਾ ਨਾਲ ਨਾਜਾਇਜ਼ ਸੰਬੰਧ ਸੀ ਜਿਸ ਨੂੰ ਲੈ ਕੇ ਪਤਨੀ ਨਾਲ ਉਸ ਦਾ ਵਿਵਾਦ ਹੋਇਆ ਸੀ| ਲਾਸ਼ ਨੂੰ ਪੋਸਟਮਾਰਟਮ ਲਈ ਸਮਸਤੀਪੁਰ ਸਦਰ ਹਸਪਤਾਲ ਭੇਜ ਦਿੱਤਾ ਗਿਆ ਹੈ|

Leave a Reply

Your email address will not be published. Required fields are marked *