ਪਤੀ-ਪਤਨੀ ਤੇ ਡਾਇਨ ਦਾ ਦੋਸ਼ ਲਗਾ ਕੇ ਕੀਤਾ ਕਤਲ, ਬੇਟੀਆਂ ਨੇ ਦੌੜ ਕੇ ਬਚਾਈ ਜਾਨ

ਪਲਾਮੂ (ਝਾਰਖੰਡ), 22 ਅਪ੍ਰੈਲ (ਸ.ਬ.) ਇੱਥੇ ਅੱਜ ਸਵੇਰੇ ਡਾਇਨ ਦਾ ਦੋਸ਼ ਲਾ ਪਤੀ-ਪਤਨੀ ਦਾ ਕਤਲ ਕਰ ਦਿੱਤਾ ਗਿਆ| ਉਨ੍ਹਾਂ ਦੇ 2 ਬੇਟੇ ਵੀ ਇਸ ਘਟਨਾ ਵਿੱਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ| ਉੱਥੇ ਹੀ 2  ਬੇਟੀਆਂ ਨੇ ਘਰੋਂ ਦੌੜ ਕੇ ਜਾਨ ਬਚਾਈ| ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ| ਘਟਨਾ ਸਜਵਨ ਪਿੰਡ ਦੀ ਹੈ| ਇੱਥੇ ਰਾਮਸੁੰਦਰ ਮੇਹਤਾ ਦੀ ਪਤਨੀ ਮਨੋਰਮਾ ਦੇਵੀ ਤੇ ਕੁਝ ਲੋਕਾਂ ਨੂੰ ਡਾਇਨ ਹੋਣ ਦਾ ਸ਼ੱਕ ਸੀ|
ਇਸੇ ਸ਼ੱਕ ਕਾਰਨ ਰਾਮਸੁੰਦਰ  ਮੇਹਤਾ ਦੇ ਘਰ ਸਵੇਰੇ ਅਪਰਾਧੀਆਂ ਨੇ ਹਮਲਾ ਕਰ ਦਿੱਤਾ| ਅਪਰਾਧੀਆਂ ਨੇ ਤੇਜ਼ਧਾਰ ਹਥਾਰ ਨਾਲ ਰਾਮਸੁੰਦਰ  ਮੇਹਤਾ ਅਤੇ ਉਸ ਦੀ ਪਤਨੀ ਤੇ ਵਾਰ ਕਰ ਦਿੱਤਾ, ਇਸ ਨਾਲ ਉਨ੍ਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ| 2 ਬੇਟੇ ਧਰਮੇਂਦਰ ਅਤੇ ਧੀਰੇਂਦਰ ਬਚਾਅ ਲਈ ਅੱਗੇ ਆਏ ਤਾਂ ਉਨ੍ਹਾਂ ਨੂੰ ਵੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ| ਉੱਥੇ ਹੀ ਮੇਹਤਾ ਦੀਆਂ 2 ਬੇਟੀਆਂ ਨੇ ਘਰੋਂ ਦੌੜ ਕੇ ਆਪਣੀ ਜਾਨ ਬਚਾਈ| ਮੌਕੇ ਤੇ ਪੁੱਜੀ ਹੈਦਰਨਗਰ ਥਾਣੇ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ| ਇਸ ਘਟਨਾ ਵਿੱਚ ਸ਼ਾਮਲ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ| ਉੱਥੇ ਹੀ ਘਟਨਾ ਤੋਂ ਪੂਰੇ ਖੇਤਰ ਵਿੱਚ ਡਰ ਦਾ ਮਾਹੌਲ ਹੈ| ਦੋਸ਼ੀਆਂ ਵਿੱਚ ਰਾਮਜਨਮ ਮਹਿਤੋ ਦਾ ਕਹਿਣਾ ਹੈ ਕਿ ਤਿੰਨ ਸਾਲ ਪਹਿਲਾਂ ਉਸ ਦੀ ਪਤਨੀ ਅੱਗ ਨਾਲ ਸੜ ਗਈ ਸੀ| ਇਹ ਮਨੋਰਮਾ ਦੇਵੀ ਨੇ ਭੂਤ ਲਗਵਾ ਕੇ ਕਰਵਾਇਆ ਸੀ|

Leave a Reply

Your email address will not be published. Required fields are marked *