ਪਤੀ ਵੱਲੋਂ ਪਤਨੀ ਦਾ ਕਤਲ, ਵੱਢਿਆ ਸਿਰ ਲੈ ਕੇ ਥਾਣੇ ਪਹੁੰਚਿਆ ਪਤੀ


ਬਾਂਦਾ, 9 ਅਕਤੂਬਰ (ਸ.ਬ.)  ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਦੇ             ਬਬੇਰੂ ਕਸਬੇ ਵਿੱਚ ਅੱਜ ਸਵੇਰੇ ਨਾਜਾਇਜ਼ ਸੰਬੰਧਾਂ ਨੂੰ ਲੈ ਕੇ ਹੋਏ ਝਗੜੇ ਵਿੱਚ ਇਕ ਵਿਅਕਤੀ ਨੇ               ਤੇਜ਼ਧਾਰ ਹਥਿਆਰ ਨਾਲ ਆਪਣੀ ਪਤਨੀ ਦਾ ਸਿਰ ਵੱਢ ਦਿੱਤਾ| ਇਸ ਤੋਂ ਬਾਅਦ ਉਹ ਵੱਢਿਆ ਹੋਇਆ ਸਿਰ ਲੈ ਕੇ ਕੋਤਵਾਲੀ ਪਹੁੰਚਿਆ ਅਤੇ ਪੁਲੀਸ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ| ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲੀਸ ਨੇ ਦੱਸਿਆ ਕਿ ਵੱਢਿਆ ਸਿਰ ਲੈ ਕੇ ਪਤੀ ਦੇ ਕੋਤਵਾਲੀ ਜਾਂਦੇ ਹੋਏ ਕਿਸੇ ਨੇ ਵਿਡਿਓ ਵੀ ਬਣਾ ਲਈ ਅਤੇ ਇਸ ਨੂੰ ਸੋਸ਼ਲ ਮੀਡੀਆ ਤੇ ਵੀ ਪਾ ਦਿੱਤਾ ਹੈ| ਐਡੀਸ਼ਨਲ ਪੁਲੀਸ ਸੁਪਰਡੈਂਟ                      (ਏ.ਐਸ.ਪੀ.) ਮਹਿੰਦਰ ਪ੍ਰਤਾਪ ਸਿੰਘ ਚੌਹਾਨ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7.30 ਵਜੇ ਬਬੇਰੂ ਕਸਬੇ ਦੇ             ਨੇਤਾ ਨਗਰ ਮੁਹੱਲੇ ਵਿੱਚ ਨਾਜਾਇਜ਼ ਸੰਬੰਧਾਂ ਕਾਰਨ ਚਿੰਨਰ ਯਾਦਵ (38) ਅਤੇ ਉਸ ਦੀ ਪਤਨੀ ਵਿਮਲਾ (35) ਵਿਚਾਲੇ ਝਗੜਾ ਹੋਇਆ|
ਗੁੱਸੇ ਵਿੱਚ ਆ ਕੇ ਚਿੰਨਰ ਨੇ            ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ ਅਤੇ ਫਿਰ ਵੱਢਿਆ ਹੋਇਆ ਸਿਰ ਲੈ ਕੇ ਕੋਤਵਾਲੀ (ਥਾਣੇ) ਪਹੁੰਚਿਆ ਅਤੇ ਪੁਲੀਸ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ| ਉਨ੍ਹਾਂ ਨੇ ਦੱਸਿਆ ਕਿ ਪੁਲੀਸ ਨੇ ਕਤਲ ਵਿੱਚ ਵਰਤੇ ਗਏ  ਤੇਜ਼ਧਾਰ ਹਥਿਆਰ ਨਾਲ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਹਿਲਾ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ| ਬਬੇਰੂ ਕੋਤਵਾਲੀ ਦੇ ਇੰਚਾਰਜ ਇੰਸਪੈਕਟਰ ਜੈਸ਼ਾਮ ਸ਼ੁਕਲਾ ਨੇ ਦੱਸਿਆ ਕਿ ਕਾਤਲ ਆਪਣੇ ਹੱਥ ਵਿੱਚ ਮਹਿਲਾ ਦਾ ਵੱਢਿਆ ਸਿਰ ਲੈ ਕੇ ਸ਼ਰੇਆਮ ਬਜ਼ਾਰ ਤੋਂ ਹੁੰਦਾ ਹੋਇਆ ਕੋਤਵਾਲੀ ਪਹੁੰਚਿਆ| ਇਸ ਦਾ ਕਿਸੇ ਨੇ ਵਿਡਿਓ ਬਣਾ ਕੇ ਸੋਸ਼ਲ ਮੀਡੀਆ ਵਿੱਚ ਵੀ ਵਾਇਰਲ ਕੀਤਾ ਹੈ| ਪੁਲੀਸ ਨੇ ਦੱਸਿਆ ਕਿ ਕਾਤਲ ਪਤੀ ਚਿੰਨਰ ਯਾਦਵ ਨੇ ਪੁੱਛ-ਗਿੱਛ ਵਿੱਚ ਦੱਸਿਆ ਕਿ ਉਸ ਦੀ ਪਤਨੀ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ, ਇਸ ਲਈ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ|

Leave a Reply

Your email address will not be published. Required fields are marked *