ਪਨਬਸ ਕਾਮਿਆਂ ਦਾ ਪਿੰ੍ਰਸੀਪਲ ਇੰਪਲਾਇਰ ਪੰਜਾਬ ਰੋਡਵੇਜ ਦੇ ਪ੍ਰਬੰਧਕ ਅਤੇ ਪੰਜਾਬ ਸਰਕਾਰ : ਰਘੁਨਾਥ ਸਿੰਘ

ਚੰਡੀਗੜ੍ਹ, 26 ਜੂਨ (ਸ.ਬ.) ਪਨਬਸ ਕਾਮਿਆਂ ਵੱਲੋਂ ਗੈਰਕਾਨੂੰਨੀ ਠੇਕਾ ਮਜਦੂਰ ਪ੍ਰਣਾਲੀ ਅਤੇ ਆਊਟ ਸੋਰਸਿੰਗ ਦੇ ਵਿਰੋਧ ਵਿੱਚ ਅਤੇ ਬਰਾਬਰ ਕੰਮ ਬਦਲੇ ਬਰਾਬਰ ਉਜਰਤ ਦੇਣ, ਠੇਕੇ ਤੇ ਭਰਤੀ ਸਾਰੇ ਕਾਮੇ ਪੱਕੇ ਕਰਨ ਅਤੇ ਪਨਬਸ ਨੂੰ ਕਰਮਚਾਰੀਆਂ ਸਮੇਤ ਪੰਜਾਬ ਰੋਡਵੇਜ ਵਿੱਚ ਸ਼ਾਮਿਲ ਕਰਨ ਵਰਗੀਆਂ ਮੰਗਾਂ ਲਈ 25 ਜੂਨ ਨੂੰ ਕੀਤੀ ਹੜਤਾਲ ਦੇ ਸੰਬੰਧ ਵਿੱਚ ਪੰਜਾਬ ਦੇ ਟਰਾਂਸਪੋਰਟ ਮੰਤਰੀ ਵੱਲੋਂ ਦਿੱਤੇ ਬਿਆਨ ਕਿ ਪਨਬਸ ਕਾਮਿਆਂ ਨਾਲ ਪੰਜਾਬ ਰੋਡਵੇਜ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਦਾ ਕੋਈ ਸੰਬੰਧ ਨਹੀਂ ਹੈ ਅਤੇ ਨਾ ਹੀ ਪੰਜਾਬ ਰੋਡਵੇਜ ਅਤੇ ਪੰਜਾਬ ਸਰਕਾਰ ਇਹਨਾਂ ਪਨਬਸ ਕਾਮਿਆਂ ਦੇ ਪਿੰ੍ਰਸੀਪਲ ਇੰਪਲਾਇਰ ਹੀ ਹਨ ਦੀ ਸ਼ਖਤ ਅਲੋਚਨਾ ਕਰਦੇ ਹੋਏ ਇੱਥੇ ਜਾਰੀ ਬਿਆਨ ਵਿੱਚ ਪੰਜਾਬ ਸੀਟੂ ਦੇ ਜਨਰਲ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਕਿ ਇੱਕ ਤਾਂ ਪੰਜਾਬ ਰੋਡਵੇਜ ਅਤੇ ਪੰਜਾਬ ਸਰਕਾਰ ਵੱਲੋਂ ਕੰਟਰੈਕਟ ਲੇਬਰ (ਰੈਗੂਲਰ ਅਤੇ ਐਲੋ-ਲੀਸ਼ਨ) ਐਕਟ 1970 ਸਮੇਤ ਸਾਰੇ ਕਿਰਤ ਕਾਨੂੰਨਾਂ ਦੀਆਂ ਧੱਜੀਆਂ ਉਡਾ ਕੇ ਪਨਬਸ ਕਾਮਿਆਂ ਦਾ ਅਣਮਨੁੱਖੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਅਤੇ ਦੂਜਾ ਠੇਕੇਦਾਰਾਂ, ਭ੍ਰਿਸ਼ਟ ਸਿਆਸੀ ਹਾਕਮਾਂ ਅਤੇ ਨੌਕਰਸ਼ਾਹੀ ਵੱਲੋਂ ਪੰਜਾਬ ਰੋਡਵੇਜ ਦੇ ਖਜਾਨੇ ਨੂੰ ਚੂਨਾ ਲਗਾਇਆ ਜਾ ਰਿਹਾ ਹੈ| ਰਘੁਨਾਥ ਸਿੰਘ ਨੇ ਟਰਾਂਸਪੋਰਟ ਮੰਤਰੀ ਨੂੰ ਸਵਾਲ ਕੀਤਾ ਕਿ ਜੋ ਡ੍ਰਾਈਵਰ ਕੰਟਕਟਰ ਅਤੇ ਵਰਕਸ਼ਾਪ ਕਾਮੇ ਪਨਬਸ ਵਿੱਚ ਭਰਤੀ ਕੀਤੇ ਗਏ ਹਨ ਕਿ ਉਹ ਬਗੈਰ ਕਿਸੇ ਯੋਗਤਾ ਅਤੇ ਮੈਰਿਟ ਤੋਂ ਬਗੈਰ ਹੀ ਭਰਤੀ ਕੀਤੇ ਗਏ ਹਨ? ਜੇਕਰ ਅਜਿਹਾ ਹੈ ਤਾਂ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਪੰਜਾਬ ਰੋਡਵੇਜ ਅਤੇ ਪੰਜਾਬ ਸਰਕਾਰ ਵੱਲੋਂ ਕਈ ਕਈ ਸਾਲਾਂ ਤੋਂ ਲਗਾਤਾਰ ਕੰਮ ਕਰ ਰਹੇ ਡ੍ਰਾਈਵਰ, ਕੰਡੈਕਟਰ ਅਤੇ ਵਰਕਸ਼ਾਪ ਕਾਮੇ ਬਗੈਰ ਕਿਸੇ ਯੋਗਤਾ ਅਤੇ ਮੈਰਿਟ ਤੋਂ ਹੀ ਭਰਤੀ ਕੀਤੇ ਗਏ ਹਨ| ਬਗੈਰ ਕਿਸੇ ਯੋਗਤਾ, ਮੈਰਿਜ ਅਤੇ ਟੈਸਟ ਤੋਂ ਡਰਾਈਵਰ ਅਤੇਕੰਡੈਕਟਰ ਭਰਤੀ ਕਰਕੇ ਇਹਨਾਂ ਬੱਸਾਂ ਵਿੱਚ ਸਫਰ ਕਰਨ ਵਾਲੇ ਲੋਕਾਂ ਨਾਲ ਕੀ ਇਹ ਫਰਾਡ ਨਹੀਂ ਹੈ? ਰਘੁਨਾਥ ਸਿੰਘ ਨੇ ਇਹ ਵੀ ਸਵਾਲ ਕੀਤਾ ਕਿ ਪੰਜਾਬ ਰੋਡਵੇਜ ਪਨਬਸ ਵਿੱਚ ਡਰਾਈਵਰਾਂ, ਕੰਡੈਕਟਰਾਂ ਅਤੇ ਵਰਕਸ਼ਾਪ ਕਾਮਿਆਂ ਦੀਆਂ ਰੈਗੂਲਰ ਪੋਸਟਾਂ ਉੱਤੇ ਰੈਗੂਲਰ ਕਾਮੇ ਭਰਤੀ ਕਰਨ ਦੀ ਬਜਾਏ ਆਉਟਸੋਰਸਿੰਗ ਰਾਹੀ ਠੇਕੇ ਤੇ ਕਾਮੇ ਭਰਤੀ ਕਿਉਂ ਕੀਤੇ ਗਏ| ਪੰਜਾਬ ਰੋਡਵੇਜ ਪਨਬਸ ਦਾ ਖਜਾਨਾ ਠੇਕੇਦਾਰਾਂ ਅਤੇ ਆਉਟਸੋਰਸਿੰਗ ਕਰਨ ਵਾਲੀਆਂ ਕੰਪਨੀਆਂ ਨੂੰ ਕਿਉਂ ਲੁਟਾਇਆ ਜਾ ਰਿਹਾ ਹੈ| ਉਹਨਾਂ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਟਰਾਂਸਪੋਰਟ ਮੰਤਰੀ ਅਤੇ ਸਰਕਾਰ ਅਕਾਲੀ ਭਾਜਪਾ ਸਰਕਾਰ ਦੀਆਂ ਲੋਕਮਾਰੂ ਮਜਦੂਰ ਵਿਰੋਧੀ ਨੀਤੀਆਂ ਹੀ ਲਾਗੂ ਕਰ ਰਹੀ ਹੈ| ਜਿਨ੍ਹਾਂ ਨੂੰ ਕਿਰਤੀ ਕਾਮੇ ਸਹਿਨ ਨਹੀਂ ਕਰਨਗੇ|
ਪੰਜਾਬ ਰੋਡਵੇਜ ਦੇ ਪ੍ਰਬੰਧਕਾਂ ਅਤੇ ਪੰਜਾਬ ਸਰਕਾਰ ਨੂੰ ਪਨਬਸ ਕਾਮਿਆਂ ਦੀ ਪ੍ਰਿੰਸੀਪਲ ਇੰਪਲਾਇਰ ਦਸਦੇ ਹੋਏ ਰਘੁਨਾਥ ਸਿੰਘ ਨੇ ਚਿਤਵਾਨੀ ਦਿੱਤੀ ਕਿ ਜੇਕਰ ਗੈਰਕਾਨੂੰਨੀ ਠੇਕਾ ਮਜਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਖਤਮ ਕਰਕੇਸਾਰੇ ਪਨਬਸ ਦੇ ਕਾਮੇ ਪੱਕੇ ਨਾ ਕੀਤੇ ਅਤੇ ਬਰਾਬਰ ਕੰਮ ਬਦਲੇ ਬਰਾਬਰ ਉਜਰਤਾ ਨਾ ਦਿੱਤੀ ਤਾਂ ਪਨਬਸ ਦੇ ਪੰਜਾਬ ਸਰਕਾਰ ਖਾਸ ਕਰਕੇ ਟਰਾਂਸਪੋਰਟ ਮੰਤਰੀ ਦੇ ਹਲਕੇ ਵਿੱਚ ਰੋਸ ਵਿਖਾਵੇ, ਧਰਨੇ ਆਰੰਭ ਦੇਣਗੇ|

Leave a Reply

Your email address will not be published. Required fields are marked *