ਪਨਬਸ ਕਾਮਿਆਂ ਦੀ ਹੜਤਾਲ ਦਾ ਸੀਟੂ ਸਮਰਥਨ ਕਰੇਗੀ : ਰਘੁਨਾਥ ਸਿੰਘ

ਚੰਡੀਗੜ੍ਹ, 31 ਜਨਵਰੀ (ਸ.ਬ.) ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਕਿਹਾ ਹੈ ਕਿ ਪੰਜਾਬ ਰੋਡਵੇਜ਼ ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ਤੇ ਪੰਜਾਬ ਦੇ ਪਨਬਸ ਕਾਮਿਆਂ ਵਲੋਂ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਊਟ ਸੋਰਸਿੰਗ ਵਿਰੁੱਧ 4, 5, 6 ਫਰਵਰੀ ਨੂੰ ਕੀਤੀ ਜਾ ਰਹੀ ਤਿੰਨ ਰੋਜਾ ਹੜਤਾਲ ਦਾ ਸੀਟੂ ਸਮਰਥਨ ਕਰੇਗੀ|
ਇੱਥੇ ਜਾਰੀ ਇੱਕ ਬਿਆਨ ਵਿੱਚ ਰਘੁਨਾਥ ਸਿੰਘ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਕਿਰਤ ਕਾਨੂੰਨਾਂ ਅਤੇ ਅਦਾਲਤੀ ਫੈਸਲਿਆਂ ਦੀਆਂ ਸ਼ਰੇਆਮ ਧੱਜੀਆਂ ਉਡਾਕੇ ਕਿਰਤੀਆਂ, ਕਰਮਚਾਰੀਆਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ| ਕੋਈ ਵੀ ਕੇਂਦਰ ਅਤੇ ਪੰਜਾਬ ਸਰਕਾਰ ਦਾ ਜਨਤਕ ਸਨਅਤੀ ਅਦਾਰਾ ਅਤੇ ਸਰਕਾਰੀ ਵਿਭਾਗ ਅਜਿਹਾ ਨਹੀਂ ਜਿਸ ਵਿੱਚ 50Üਫੀਸਦੀ ਤੋਂ ਵੱਧ ਕਿਰਤੀ ਕਰਮਚਾਰੀ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਉਟ ਸੋਰਸਿੰਗ ਰਾਹੀਂ ਭਰਤੀ ਨਾ ਕੀਤੇ ਗਏ ਹੋਣ| ਪ੍ਰਾਈਵੇਟ ਅਦਾਰਿਆਂ ਵਿੱਚ ਤਾਂ ਠੇਕੇ ਤੇ ਭਰਤੀ ਕਾਮਿਆਂ ਦੀ ਗਿਣਤੀ 80Üਫੀਸਦੀ ਤੋਂ ਵੀ ਵੱਧ ਗਈ ਹੈ| ਰਘੁਨਾਥ ਸਿੰਘ ਨੇ ਪੰਜਾਬ ਸਰਕਾਰ ਅਤੇ ਪੰਜਾਬ ਰੋਡਵੇਜ਼ ਪਨਬੱਸ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਠੇਕਾ ਮਜ਼ਦੂਰ ਪ੍ਰਣਾਲੀ ਅਤੇ ਆਊਟ ਸੋਰਸਿੰਗ ਖਤਮ ਕਰਕੇ ਪਨਬਸ ਕਾਮਿਆਂ ਨੂੰ ਫੌਰੀ ਰੈਗੂਲਰ ਨਾ ਕੀਤਾ ਅਤੇ ਬਰਾਬਰ ਕੰਮ ਬਦਲੇ ਬਰਾਬਰ ਉੱਜਰਤ ਨਾ ਦਿੱਤੀ ਤਾਂ ਪਨਬਸ ਕਾਮੇ 4, 5, 6 ਫਰਵਰੀ ਤੋਂ ਬਾਅਦ ਸੰਘਰਸ਼ ਹੋਰ ਤੇਜ਼ ਕਰ ਦੇਣਗੇ|

Leave a Reply

Your email address will not be published. Required fields are marked *