ਪਨਬੱਸ ਵਿੱਚ ਦੋ ਨਵੇਂ ਡਾਇਰੈਕਟਰ ਨਿਯੁਕਤ

ਚੰਡੀਗੜ੍ਹ, 23 ਅਪ੍ਰੈਲ (ਸ.ਬ.) ਪੰਜਾਬ ਸਰਕਾਰ ਨੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਲਿਮਟਿਡ (ਪਨ ਬੱਸ) ਵਿੱਚ ਦੋ ਨਵੇਂ ਡਾਇਰੈਕਟਰ ਨਿਯੁਕਤ ਕੀਤੇ ਹਨ| ਇਸ ਸੰਬੰਧੀ ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸ੍ਰ. ਸਰਵਜੀਤ ਸਿੰਘ ਨੇ ਹੁਕਮ ਜਾਰੀ ਕਰਕੇ ਸਤਿੰਦਰ ਪਾਲ ਸਿੰਘ ਸਾਬਕਾ ਆਈ ਏ ਐਸ ਅਤੇ ਰੌਸ਼ਨ ਲਾਲ ਕਸਲੀਆ ਸਾਬਕਾ ਆਈ ਏ ਐਸ ਨੂੰ ਪਨ ਬੱਸ ਦੇ ਡਾਇਰੈਕਟਰ ਨਿਯੁਕਤ ਕੀਤਾ ਹੈ|

Leave a Reply

Your email address will not be published. Required fields are marked *