ਪਨਾਮਾ ਨੇ ਵੈਨੇਜ਼ੁਏਲਾ ਦੇ ਰਾਜਦੂਤ ਨੂੰ ਕੱਢਿਆ, ਵੈਨੇਜ਼ੁਏਲਾ ਨੇ ਰੱਦ ਕੀਤੀਆਂ ਉਡਾਣਾਂ

ਪਨਾਮਾ, 6 ਅਪ੍ਰੈਲ (ਸ.ਬ.)ਵੈਨੇਜ਼ੁਏਲਾ ਵੱਲੋਂ ਪਨਾਮਾ ਵਿਚ ਵੱਧਦੇ ਕੂਟਨੀਤਕ ਵਿਵਾਦ ਵਿਚਕਾਰ ਕਰਾਕਸ ਵੱਲੋਂ ਪਨਾਮਾ ਦੇ ਸੀਨੀਅਰ ਅਧਿਕਾਰੀਆਂ ਤੇ ਪਾਬੰਦੀ ਲਗਾਉਣ ਅਤੇ ਉਡਾਣਾਂ ਨੂੰ ਰੱਦ ਕਰਨ ਦੇ ਬਾਅਦ ਪਨਾਮਾ ਨੇ ਵੈਨੇਜ਼ੁਏਲਾ ਦੇ ਰਾਜਦੂਤ ਨੂੰ ਅੱਜ ਦੇਸ਼ ਛੱਡ ਕੇ ਜਾਣ ਲਈ ਕਿਹਾ| ਇਸ ਦੇ ਨਾਲ ਹੀ ਉਥੇ ਨਿਯੁਕਤ ਆਪਣੇ ਰਾਜਦੂਤ ਨੂੰ ਵਾਪਸ ਬੁਲਾ ਲਿਆ ਹੈ| ਅਸਲ ਵਿਚ ਪਨਾਮਾ ਦਾ ਹੋਰ ਲਾਤੀਨੀ ਅਮਰੀਕੀ ਦੇਸ਼ਾਂ ਅਤੇ ਯੂਰਪੀ ਯੂਨੀਅਨ ਦੇ ਨਾਲ ਸ਼ਾਂਤੀ ਦੇ ਮੁੱਦੇ ਤੇ ਕੈਨੇਡਾ ਅਤੇ ਅਮਰੀਕਾ ਨੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਸਰਕਾਰ ਵਿਰੁੱਧ ਇਹ ਕਹਿੰਦੇ ਹੋਏ ਸਖਤ ਕਦਮ ਉਠਾਏ ਹਨ ਕਿ ਉਹ ਗੈਰ ਲੋਕਤੰਤਰੀ ਤਰੀਕੇ ਨਾਲ ਸੱਤਾ ਤੇ ਆਪਣੀ ਪਕੜ ਬਣਾ ਰਹੇ ਹਨ| ਪਨਾਮਾ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਪਨਾਮਾ ਸਰਕਾਰ ਨੇ ਵੈਨੇਜ਼ੁਏਲਾ ਤੋਂ ਆਪਣੇ ਰਾਜਦੂਤ ਮਿਗੁਏਲ ਮੇਜਿਆ ਨੂੰ ਵਾਪਸ ਬੁਲਾਉਣ ਦਾ ਫੈਸਲਾ ਲਿਆ ਹੈ| ਨਾਲ ਹੀ ਵੈਨੇਜ਼ੁਏਲਾ ਸਰਕਾਰ ਤੋਂ ਪਨਾਮਾ ਵਿਚ ਆਪਣੇ ਰਾਜਦੂਤ ਜੋਰਗ ਦੁਰਾਨ ਸੇਂਟੇਨੋ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ| ਵੈਨੇਜ਼ੁਏਲਾ ਦੀ ਸਰਕਾਰੀ ਗੱਲਬਾਤ ਕਮੇਟੀ ਏ. ਵੀ. ਐਨ. ਨੇ ਪਨਾਮਾ ਦੇ ਰਾਸ਼ਟਰਪਤੀ, ਹੋਰ ਅਧਿਕਾਰੀਆਂ, ਪਨਾਮਾ ਦੀ ਮੁੱਖ ਏਅਰਲਾਈਨਜ਼ ਕੰਪਨੀ ਕੋਪਾ ਸਮੇਤ ਪਨਾਮਾ ਦੀਆਂ ਕਈ ਕੰਪਨੀਆਂ ਵਿਰੁੱਧ ਪਾਬੰਦੀਆਂ ਦਾ ਐਲਾਨ ਕੀਤਾ ਸੀ, ਜਿਸ ਮਗਰੋਂ ਪਨਾਮਾ ਦਾ ਇਹ ਸਰਕਾਰੀ ਆਦੇਸ਼ ਆਇਆ ਹੈ|

Leave a Reply

Your email address will not be published. Required fields are marked *