ਪਨੀਰਸੇਲਵਮ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ

ਨਵੀਂ ਦਿੱਲੀ,  1 ਅਪ੍ਰੈਲ (ਸ.ਬ.) ਚੋਣ ਕਮਿਸ਼ਨ ਨੇ ਓ.ਪਨੀਰਸੇਲਵਮ ਖੇਮੇ ਨੂੰ ਉਸ ਦੇ ਚੋਣ ਚਿੰਨ੍ਹ ‘ਬਿਜਲੀ ਦੇ ਖੰਭੇ’ ਨੂੰ ਕਥਿਤ ਤੌਰ ਤੇ ਅੰਨਾ ਡੀਐਮ ਕੇ ਦੇ ਮੂਲ ਚੋਣ ਚਿੰਨ੍ਹ ‘2 ਪੱਤੀਆਂ’ ਦੀ ਤਰ੍ਹਾਂ ਪੇਸ਼ ਕਰਨ ਲਈ ਅੱਜ  ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ|
ਅੰਨਾ ਡੀ ਐਮ ਕੇ ਦੀ ਵੀ.ਕੇ. ਸ਼ਸ਼ੀਕਲਾ ਖੇਮੇ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਪਨੀਰਸੇਲਵਮ ਖੇਮਾ ਵੋਟਰਾਂ ਨੂੰ ਲਲਚਾਉਣ ਲਈ ਆਪਣੇ ਚੋਣ ਪ੍ਰਤੀ ਚਿੰਨ੍ਹ ਬਿਜਲੀ ਦੇ ਖੰਭੇ ਨੂੰ ਅੰਨਾ ਡੀ ਐਮ ਕੇ ਦੇ ਮੂਲ ਚੋਣ ਪ੍ਰਤੀਕ ਚਿੰਨ੍ਹ ਦੀ ਤਰ੍ਹਾਂ ਪੇਸ਼ ਕਰ ਰਿਹਾ ਹੈ, ਜਿਸ ਤੋਂ ਬਾਅਦ ਕਮਿਸ਼ਨ ਦਾ ਇਹ ਨੋਟਿਸ ਸਾਹਮਣੇ ਆਇਆ ਹੈ|
ਨੋਟਿਸ ਜਾਰੀ ਕਰਨ ਤੋਂ ਪਹਿਲਾਂ ਕਮਿਸ਼ਨ ਨੇ ਖੁਦ ਵੀ ਜਾਂਚ ਕੀਤੀ ਸੀ| ਚੇਨਈ ਦੇ ਆਰ.ਕੇ. ਨਗਰ ਵਿਧਾਨ ਸਭਾ ਉਪ ਚੋਣਾਂ ਲਈ ਅੰਨਾ ਡੀ ਐਮ ਕੇ ਖੇਮਿਆਂ ਨੂੰ ਪਾਰਟੀ ਦੇ ਪ੍ਰਤੀਕ ਚਿੰਨ੍ਹ ‘2 ਪੱਤੀਆਂ’ ਦੇ ਇਸਤੇਮਾਲ ਤੋਂ ਰੋਕਣ ਦੇ ਬਾਅਦ ਚੋਣ ਪੈਨਲ ਨੇ ਵਿਰੋਧੀ ਅੰਨਾ ਡੀ ਐਮ ਕੇ ਖੇਮਿਆਂ ਨੂੰ ਨਵੇਂ ਪ੍ਰਤੀਕ ਚਿੰਨ੍ਹ ਜਾਰੀ ਕੀਤੇ ਸਨ|

Leave a Reply

Your email address will not be published. Required fields are marked *