ਪਪਰਾਲੀ ਦਾ ਵਸਨੀਕ ਨਾਈਪਰ ਦਾ ਕਰਮਚਾਰੀ ਲਾਪਤਾ
ਐਸ ਏ ਐਸ ਨਗਰ,15 ਫਰਵਰੀ (ਸ.ਬ.) ਕੁਰਾਲੀ ਦੇ ਨੇੜਲੇ ਪਿੰਡ ਪਪਰਾਲੀ ਦਾ ਰਹਿਣ ਵਾਲਾ ਵਿਅਕਤੀ ਸੁਖਵਿੰਦਰ ਸਿੰਘ (ਜੋ ਨਾਈਪਰ ਦਾ ਕਰਮਚਾਰੀ ਹੈ) 3 ਫਰਵਰੀ ਤੋਂ ਲਾਪਤਾ ਹੈ। ਉਹ ਘਰੋਂ ਕੰਮ ਤੇ ਨਿਕਲਿਆ ਸੀ ਪਰ ਵਾਪਿਸ ਘਰ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਾਫੀ ਭਾਲ ਕਰਨ ਉਪਰੰਤ ਥਾਣਾ ਫੇਜ਼ 11 ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਿੱਤੀ ਹੈ।
ਇਸ ਸਬੰਧੀ ਬਲਵੰਤ ਸਿੰਘ ਵਾਸੀ ਪਪਰਾਲੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸਦਾ ਪੁੱਤਰ ਸੁਖਵਿੰਦਰ ਸਿੰਘ (33) ਸੈਕਟਰ 66 ਨਾਈਪਰ ਵਿੱਚ 3 ਫਰਵਰੀ ਨੂੰ ਕੰਮ ਕਰਨ ਲਈ ਰੋਜ਼ਾਨਾ ਦੀ ਤਰ੍ਹਾਂ ਘਰ ਤੋਂ ਨਿਕਲਿਆ ਸੀ ਅਤੇ ਨਾਈਪਰ ਵਿੱਚ ਕੰਮ ਕਰਨ ਲਈ ਪਹੁੰਚ ਵੀ ਗਿਆ ਸੀ ਪਰ ਕੰਮ ਖ਼ਤਮ ਹੋਣ ਤੋਂ ਬਾਅਦ ਉਹ ਆਪਣੇ ਘਰ ਵਾਪਸ ਨਹੀਂ ਪਹੁੰਚਿਆ।
ਉਨ੍ਹਾਂ ਦੱਸਿਆ ਕਿ ਪਰਿਵਾਰਕ ਮੈਂਬਰਾਂ ਵੱਲੋਂ ਸੁਖਵਿੰਦਰ ਸਿੰਘ ਦੀ ਆਪਣੇ ਤੌਰ ਤੇ ਕਾਫੀ ਭਾਲ ਕੀਤੀ ਪਰ ਜਦੋਂ ਕੁਝ ਵੀ ਪਤਾ ਨਾ ਲੱਗਾ ਤਾਂ ਇਸ ਸਬੰਧੀ ਥਾਣਾ ਫੇਜ਼ ਗਿਆਰਾਂ ਵਿਖੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ। ਇਸ ਮਾਮਲੇ ਯਚ ਪੁਲਿਸ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰ ਕੇ ਉਕਤ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।