ਪਬਜੀ ਵਰਗੀਆਂ ਸਮਾਜ ਉਪਰ ਮਾਰੂ ਤੇ ਘਾਤਕ ਪ੍ਰਭਾਵ ਪਾਉਣ ਵਾਲੀ ਖੇਡ ਤੇ ਪਾਬੰਦੀ ਸੁਆਗਤਯੋਗ : ਸੰਜੀਵਨ

ਐਸ.ਏ.ਐਸ.ਨਗਰ, 4 ਸਤੰਬਰ (ਸ.ਬ.) ਨਾਟਕਕਾਰ ਅਤੇ ਨਾਟ-            ਨਿਰਦੇਸ਼ਕ ਸੰਜੀਵਨ ਸਿੰਘ ਨੇ ਕੇਂਦਰ ਸਰਕਾਰ ਵਲੋਂ ਚੀਨ ਦੀਆਂ ਮੋਬਾਈਲ ਐਪ ਤੇ ਲਗਾਈ ਗਈ ਤਾਜਾ ਪਾਬੰਦੀ ਦੌਰਾਨ ਪਬਜੀ ਗੇਮ ਤੇ ਪਾਬੰਦੀ ਲਗਾਏ ਜਾਣ ਦਾ ਸੁਆਗਤ ਕਰਦਿਆਂ ਕਿਹਾ ਹੈ ਕਿ ਦੇਸ਼ ਅਤੇ ਸਮਾਜ ਉੱਤੇ ਘਾਤਕ, ਹਿੰਸਕ ਅਤੇ ਨਿਰਾਸ਼ਾਵਾਦੀ ਪ੍ਰਭਾਵ ਪਾਉਣ ਅਤੇ ਸਾਡੀ ਨੌਜਵਾਨੀ ਤੇ ਆਪਣੀ ਪਕੜ ਮਜਬੂਤ ਕਰ ਚੁੱਕੀ ‘ਪਬਜੀ’ ਗੇਮ ਉਪਰ ਪਾਬੰਦੀ ਦੇ ਨਾਲ ਨਾਲ ਅਜਿਹੀਆਂ ਹੋਰ ਗੇਮਾਂ ਅਤੇ ਐਪਸ ਤੇ ਪਾਬੰਦੀ ਲੱਗਣੀ ਚਾਹੀਦੀ ਹੈ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਅਜਿਹੇ ਟੀ.ਵੀ. ਚੈਨਲਾਂ ਤੇ ਵੀ ਸਖਤੀ ਕਰਨ ਦੀ ਲੋੜ ਹੈ ਜੋ ਸਾਡੇ ਸਭਿਆਚਾਰ, ਕਦਰਾ-ਕੀਮਤਾਂ, ਅਤੇ ਸੁਭਾਅ ਤੋਂ ਬਿਲਕੱਲ ਉਲਟ ਸੀਰੀਅਲਾਂ ਵਿੱਚ ਲੱਚਰਤਾ, ਅਸ਼ਲੀਲਤਾ, ਹਿੰਸਾ ਅਤੇ ਨਸ਼ਿਆਂ ਨੂੰ Tੁਤਸ਼ਾਹਿਤ ਕਰਦੀ ਗਾਇਕੀ ਦਾ ਪ੍ਰਦਰਸ਼ਨ ਕਰਦੇ ਹਨ| 

Leave a Reply

Your email address will not be published. Required fields are marked *