ਪਬਲਿਕ ਬਾਥਰੂਮਾਂ ਦੇ ਨਵੇਂ ਠੇਕੇਦਾਰ ਵੱਲੋਂ ਮਜਦੂਰਾਂ ਦੀ ਛਾਂਟੀ ਦੇ ਖਿਲਾਫ ਸੰਘਰਸ਼ ਦੀ ਤਿਆਰੀ ਵਿੱਚ ਹਨ ਸਫਾਈ ਮਜਦੂਰ

ਐਸ. ਏ. ਐਸ. ਨਗਰ, 18 ਨਵੰਬਰ (ਸ.ਬ.) ਸ਼ੁਲਭ ਸੌਚਾਲਿਆ ਸਫਾਈ ਮਜਦੂਰ ਸੰਗਠਨ ਦੇ ਨਵੇਂ ਠੇਕੇਦਾਰ ਵੱਲੋਂ ਪੁਰਾਣੇ ਸਫਾਈ ਮਜਦੂਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਹੈ| ਸੰਗਠਨ ਦੇ ਪ੍ਰਧਾਨ ਓਮ ਪ੍ਰਕਾਸ਼ ਅਤੇ ਜਨਰਲ ਸਕੱਤਰ ਰਿਸ਼ੀ ਮਾਹਰ ਨੇ ਇਸ ਸਬੰਧੀ ਦੱਸਿਆ ਕਿ ਨਵੇਂ ਠੇਕੇਦਾਰ ਵੱਲੋਂ ਬਾਥਰੂਮਾਂ ਵਿੱਚ ਕੰਮ ਕਰਕੇ ਸਫਾਈ ਮਜਦੂਰਾਂ ਦੀ ਛਾਂਟੀ ਕੀਤੀ ਜਾ ਰਹੀ ਹੈ ਅਤੇ ਠੇਕੇਦਾਰ ਦਾ ਕਹਿਣਾ ਹੈ ਕਿ ਹੁਣ ਇਸ ਬਾਥਰੂਮ ਵਿੱਚ ਪੰਜ ਦਾ ਥਾਂ ਸਿਰਫ 2 ਵਿਅਕਤੀ ਹੀ ਕੰਮ ਕਰਨਗੇ| ਉਹਨਾਂ ਕਿਹਾ ਕਿ ਸ਼ੁਲਭ ਸੌਚਾਲਿਆ ਲਈ ਕੰਮ ਕਰਨ ਵਾਲੇ ਮਜਦੂਰ ਬੀਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਹਨ| ਇਹਨਾਂ ਨੂੰ ਕੰਮ ਤੋਂ ਹਟਾਉਣਾ ਉਹਨਾਂ ਨਾਲ ਭਾਰੀ ਧੱਕਾ ਹੈ| ਸ਼ੁਲਭ ਸੌਚਾਲਿਆ ਦੇ ਨਵੇਂ ਠੇਕੇਦਾਰ ਵੱਲੋਂ ਮਜਦੂਰਾਂ ਦੀ ਛਾਂਟੀ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਅੱਜ ਫੇਜ਼-7 ਵਿੱਚ ਵੱਡੀ ਗਿਣਤੀ ਵਿੱਚ ਸਫਾਈ ਮਜਦੂਰ ਇਕੱਠੇ ਹੋਏ ਅਤੇ ਉਹਨਾਂ ਠੇਕੇਦਾਰਾਂ ਦੀ ਕਾਰਵਾਈ ਦੀ ਨਿਖੇਧੀ ਕੀਤੀ ਹੈ|
ਇਸ ਮੌਕੇ ਇਕੱਠੇ ਹੋਏ ਸਫਾਈ ਮਜਦੂਰਾਂ ਨੇ ਕਿਹਾ ਕਿ ਉਹ ਇਸ ਧੱਕੇਸ਼ਾਹੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ ਅਤੇ ਜੇਕਰ ਠੇਕੇਦਾਰ ਨੇ ਧੱਕੇਸ਼ਾਹੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਇਹਨਾਂ ਬਾਥਰੂਮਾਂ ਨੂੰ ਬੰਦ ਕਰਕੇ ਧਰਨੇ ਤੇ ਬੈਠ ਜਾਣਗੇ| ਸਫਾਈ ਕਰਮਚਾਰੀਆਂ ਨੇ ਠੇਕੇਦਾਰ ਨੂੰ ਇਸ ਮਸਲੇ ਦਾ ਹੱਲ ਕਰਨ ਲਈ ਬੁੱਧਵਾਰ ਤੱਕ ਦਾ ਅਲਟੀਮੇਟਮ ਦਿੱਤਾ ਹੈ| ਉਹਨਾਂ ਮੰਗ ਕੀਤੀ ਹੈ ਕਿ ਨਵਾਂ ਠੇਕੇਦਾਰ ਮਜਦੂਰਾਂ ਨੂੰ ਹਟਾਉਣ ਦਾ ਫੈਸਲਾ ਵਾਪਸ ਲਵੇ|

Leave a Reply

Your email address will not be published. Required fields are marked *