ਪਬਲਿਕ ਹੈਲਥ ਕੰਪਲੈਕਸ ਅੰਦਰ ਧਰਨੇ-ਰੈਲੀਆਂ ਕਰਨ ਤੇ ਪਾਬੰਦੀ

ਐਸ.ਏ.ਐਸ.ਨਗਰ, 14 ਜੁਲਾਈ (ਸ.ਬ.) ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਆਈ.ਏ.ਐਸ. ਜ਼ਿਲ੍ਹਾ ਮੈਜਿਸਟਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਡਲ ਨੰ.1, 2 ਅਤੇ 3 ਐਸ.ਏ.ਐਸ. ਨਗਰ ਦੇ ਪਬਲਿਕ ਹੈਲਥ ਕੰਪਲੈਕਸ ਦੇ ਅੰਦਰ ਧਰਨੇ ਅਤੇ ਰੈਲੀਆਂ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਲਗਾਈ ਹੈ ਤਾਂ ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖੀ ਜਾ ਸਕੀ| ਇਹ ਹੁਕਮ 11 ਸਤੰਬਰ 2017 ਤੱਕ ਲਾਗੂ ਰਹਿਣਗੇ|
ਇਥੇ ਇਹ ਵਰਨਣਯੋਗ ਹੈ ਕਿ ਕਾਰਜਕਾਰੀ ਇੰਜਨੀਅਰ ਜਲ ਸਪਲਾਈ ਅਤੇ ਸੈਨੀਟੇਸ਼ਨ ਨੰ.3 ਵੱਲੋਂ ਪੱਤਰ ਲਿਖ ਕੇ ਧਿਆਨ ਵਿਚ ਲਿਆਂਦਾ ਸੀ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਰਮਚਾਰੀ ਯੁਨੀਅਨ ਪੰਜਾਬ ਐਂਡ ਵਰਕਸਾਪ ਵਰਕਰਜ਼ ਯੁਨੀਅਨ, ਜ਼ਿਲ੍ਹਾ ਕਮੇਟੀ ਮੁਹਾਲੀ ਵੱਲੋਂ ਆਮ ਤੌਰ ਤੇ ਵਾਰ ਵਾਰ ਇਸ ਵਿਭਾਗ ਦੇ ਦਫਤਰ ਕੰਪਲੈਕਸ ਇੰਡਸਟਰੀਅਲ ਏਰੀਆ ਫੇਜ਼-1 ਵਿਚ ਧਰਨੇ ਅਤੇ ਮੁਜਹਾਰੇ ਕੀਤੇ ਜਾਂਦੇ ਹਨ ਅਤੇ ਧਰਨਿਆਂ ਦੌਰਾਨ ਉੱਚੀ ਅਵਾਜ ਵਿਚ ਲਾਉਡ ਸਪੀਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ| ਅਜਿਹਾ ਕਰਨ ਨਾਲ ਦਫਤਰ ਵਿਚ ਕੰਮ ਕਰਦੇ ਕਰਮਚਾਰੀ ਅਤੇ ਆਮ ਜਨਤਾ ਨੂੰ ਦਫਤਰ ਵਿਚ ਆਉਣ ਵਿਚ ਮੁਸ਼ਕਿਲ ਹੁੰਦੀ ਹੈ| ਇਸ ਤੋਂ ਇਲਾਵਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਵੀ ਭੰਗ ਹੋ ਸਕਦੀ ਹੈ| ਇਸ ਸਾਰੀ ਸਥਿਤੀ ਦੇ ਮੱਦੇਨਜ਼ਰ ਇਨ੍ਹਾਂ ਕਾਰਵਾਈਆਂ ਨੂੰ ਰੋਕਣ ਲਈ ਸਖਤ ਜਰੂਰਤ ਹੈ| ਇਸ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ|

Leave a Reply

Your email address will not be published. Required fields are marked *