ਪਰਥ ਦੇ ਹਵਾਈ ਅੱਡੇ ਤੇ ਵਾਪਰਿਆ ਹਾਦਸਾ, ਇੱਕ ਗੰਭੀਰ ਜ਼ਖ਼ਮੀ

ਪਰਥ, 3 ਜਨਵਰੀ (ਸ.ਬ.) ਸ਼ਹਿਰ ਦੇ ਹਵਾਈ ਅੱਡੇ ਤੇ ਤੇਲ ਨਾਲ ਭਰੇ ਟੈਂਕਰ ਦੇ ਹੇਠਾਂ ਆ ਜਾਣ ਕਾਰਨ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ| ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ| ਮਿਲੀਆਂ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ 6 ਵਜੇ ਵਾਪਰਿਆ| ਸਕਿੱਪਰ ਹਵਾਬਾਜ਼ੀ ਕੰਪਨੀ ਵਿੱਚ ਕੰਮ ਕਰਨ ਵਾਲਾ 40 ਸਾਲਾ ਪੀੜਤ ਹਵਾਈ ਅੱਡੇ ਦੇ ਅੰਦਰ ਖੜ੍ਹਾ ਸੀ ਕਿ ਤੇਲ ਦੇ ਟੈਂਕਰ ਨੇ ਉਸ ਟੱਕਰ ਮਾਰ ਦਿੱਤੀ| ਇਸ ਪਿੱਛੋਂ ਉਹ ਟੈਂਕਰ ਦੇ ਹੇਠਾਂ ਫਸ ਗਿਆ| ਮੌਕੇ ਤੇ ਪਹੁੰਚੇ ਸੰਕਟਕਾਲੀ ਅਮਲੇ ਦੇ ਮੈਂਬਰਾਂ ਨੇ ਉਸ ਨੂੰ ਬਾਹਰ ਕੱਢਿਆ ਅਤੇ ਹਸਪਤਾਲ ਵਿੱਚ ਭਰਤੀ ਕਰਾਇਆ| ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਤੇ ਕੁਝ ਫਲਾਈਟਾਂ ਦੀ ਉਡਾਣ ਵਿੱਚ ਵੀ ਦੇਰੀ ਹੋਈ ਹੈ|

Leave a Reply

Your email address will not be published. Required fields are marked *