ਪਰਥ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਵਾਲ-ਵਾਲ ਬਚੇ ਯਾਤਰੀ

ਪਰਥ, 13 ਫਰਵਰੀ (ਸ.ਬ.) ਸ਼ਹਿਰ ਦੇ ਜੰਡਕੋਟ ਹਵਾਈ ਅੱਡੇ ਤੇ ਅੱਜ ਇੱਕ ਹੈਲੀਕਾਪਟਰ ਦੁਰਘਟਨਾਗ੍ਰਸਤ ਹੋ ਗਿਆ| ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਦੋ ਯਾਤਰੀ ਵਾਲ-ਵਾਲ ਬਚ ਗਏ| ਉਨ੍ਹਾਂ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ| ਆਸਟ੍ਰੇਲੀਆ ਦੇ ਟਰਾਂਸਪੋਰਟ ਸੁਰੱਖਿਆ ਵਿਭਾਗ ਦਾ ਕਹਿਣਾ ਹੈ ਕਿ ਇਹ ਹਾਦਸਾ ਕਾਫੀ ਵੱਡਾ ਨਹੀਂ ਸੀ| ਵਿਭਾਗੀ ਅਧਿਕਾਰੀਆਂ ਮੁਤਾਬਕ ਹੈਲੀਕਾਪਟਰ ਵਿੱਚ ਟਰੇਨਰ ਅਤੇ ਉਸ ਦਾ ਇੱਕ ਵਿਦਿਆਰਥੀ ਸਵਾਰ ਸਨ| ਹਾਦਸੇ ਤੋਂ ਬਾਅਦ ਉਹ ਦੋਵੇਂ ਹੈਲੀਕਾਪਟਰ ਵਿੱਚੋਂ ਚੱਲ ਕੇ ਬਾਹਰ ਆ ਗਏ| ਉਨ੍ਹਾਂ ਦੱਸਿਆ ਕਿ ਮੌਕੇ ਤੇ ਪਹੁੰਚੀ ਡਾਕਟਰੀ ਟੀਮ ਵਲੋਂ ਦੋਹਾਂ ਦਾ ਇਲਾਜ ਵੀ ਕੀਤਾ| ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਕਰਤਾ ਇਸ ਹਾਦਸੇ ਦੇ ਕਾਰਨਾਂ ਦਾ ਪਤਾ ਲਗਾ ਰਹੇ ਹਨ|

Leave a Reply

Your email address will not be published. Required fields are marked *