ਪਰਮਜੀਤ ਸਿੰਘ ਗਿੱਲ ਨੂੰ ਗੁਰਦੁਆਰਾ ਤਾਲਮੇਲ ਕਮੇਟੀ ਦਾ ਜਨਰਲ ਸਕੱਤਰ ਬਣਾਇਆ

ਐਸ. ਏ ਐਸ ਨਗਰ, 5 ਜੂਨ (ਸ.ਬ.) ਗੁਰਦੁਆਰਾ ਤਾਲਮੇਲ ਕਮੇਟੀ ਦੀ ਇੱਕ ਮੀਟਿੰਗ ਵਿੱਚ ਗੁ. ਸਾਚਾ ਧਨ ਸਾਹਿਬ 3ਬੀ1 ਮੁਹਾਲੀ ਦੇ ਮੁੱਖ ਸੇਵਾਦਾਰ ਸ. ਪਰਮਜੀਤ ਸਿੰਘ ਗਿੱਲ ਨੂੰ ਗੁਰਦੁਆਰਾ ਤਾਲਮੇਲ ਕਮੇਟੀ ਦਾ ਨਵਾਂ ਜਨਰਲ ਸਕੱਤਰ ਥਾਪਿਆ ਗਿਆ| ਜਿਸ ਦਾ ਨਗਰ ਦੇ ਸਾਰੇ ਗੁ. ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਨੇ ਭਰਵਾਂ ਸਵਾਗਤ ਕੀਤਾ| ਸ੍ਰ. ਪਰਮਜੀਤ ਸਿੰਘ ਨੇ ਸਭ ਨੂੰ ਭਰੋਸਾ ਦਿਵਾਇਆ ਕਿ ਉਹ ਨਗਰ ਦੇ ਸਾਰੇ ਗੁਰੂ ਘਰਾਂ ਦੇ ਨਾਲ ਮਿਲ ਕੇ ਚਲਣਗੇ ਅਤੇ ਧਰਮ ਪ੍ਰਚਾਰ ਹਿਤ ਤੇਸਿਖੀ ਦੀ ਚੜਦੀ ਕਲਾ ਵਾਲੇ ਕਾਰਜਾਂ ਲਈ ਹਰ ਸਮੇਂ ਤੱਤਪਰ ਰਹਿਣਗੇ| ਇਸ ਮੌਕੇ ਗੁ. ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸੌਂਧੀ, ਸ. ਹਰਪਾਲ ਸਿੰਘ ਸੋਢੀ, ਸ੍ਰ. ਪਰਮਜੀਤ ਸਿੰਘ, ਸ੍ਰ. ਨਰਿੰਦਰ ਸਿੰਘ, ਸ. ਅਜੀਤ ਸਿੰਘ, ਸ੍ਰ. ਨਿਰਮਲ ਸਿੰਘ, ਸ੍ਰ. ਮਨਜੀਤ ਸਿੰਘ ਮਾਨ, ਸ੍ਰ. ਅਮਰਜੀਤ ਸਿੰਘ ਪਾਹਵਾ, ਸ੍ਰ. ਮਨਜੀਤ ਸਿੰਘ ਭੱਲਾ, ਸ੍ਰ. ਕਰਨੈਲ ਸਿੰਘ, ਸ੍ਰ. ਭੁਪਿੰਦਰ ਸਿੰਘ, ਸ੍ਰ. ਸੁਰਜੀਤ ਸਿੰਘ, ਸ੍ਰ. ਭੁਪਿੰਦਰ ਸਿੰਘ ਗੁ. ਫੇਜ਼-6, ਸੰਤ ਸੁਰਿੰਦਰ ਸਿੰਘ ਗੁ. ਧੰਨਾ ਭਗਤ, ਸ੍ਰ. ਉਮਰਾਓ ਸਿੰਘ, ਗੁ. ਅੰਗੀਠਾ ਸਾਹਿਬ, ਸ੍ਰ ਜਸਪਾਲ ਸਿੰਘ ਤੇ ਹੋਰ ਪਤਵੰਤੇ ਵੀ ਹਾਜਿਰ ਸਨ|

Leave a Reply

Your email address will not be published. Required fields are marked *