ਪਰਮਜੀਤ ਸਿੰਘ ਗਿੱਲ ਨੂੰ ਸਦਮਾ, ਜਵਾਨ ਬੇਟੀ ਦਾ ਅਕਾਲ ਚਲਾਣਾ

ਐਸ ਏ ਐਸ ਨਗਰ, 28 ਜਨਵਰੀ (ਸ.ਬ.) ਗੁਰਦੁਆਰਾ ਸਾਚਾ ਧੰਨ ਸਾਹਿਬ ਫੇਜ਼ 3 ਬੀ 1 ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਨੂੰ ਉਸ ਵੇਲੇ ਵੱਡਾ ਸਦਮਾ ਲੱਗਿਆ ਜਦੋਂ ਉਹਨਾਂ ਦੀ ਜਵਾਨ ਬੇਟੀ ਜਸਲੀਨ ਕੌਰ ਦੀ ਅਚਾਨਕ ਮੌਤ ਹੋ ਗਈ| ਜਸਲੀਨ ਨੂੰ ਥੋੜ੍ਹਾ ਬੁਖਾਰ ਅਤੇ ਦਸਤ ਦੀ ਸ਼ਿਕਾਇਤ ਸੀ ਅਤੇ ਉਸਨੂੰ ਸੈਕਟਰ 71 ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਪਰੰਤੂ ਬੀਤੀ ਸ਼ਾਮ ਉਸਦੀ ਅਚਾਨਕ ਮੌਤ ਹੋ ਗਈ| ਜਸਲੀਨ 30 ਸਾਲਾਂ ਦੀ ਸੀ|
ਸ੍ਰ. ਪਰਮਜੀਤ ਸਿੰਘ ਗਿੱਲ ਦੀ ਬੇਟੀ ਜਸਲੀਲ ਕੌਰ ਦੀ ਮੌਤ ਦੀ ਖਬਰ ਆਉਣ ਤੋਂ ਬਾਅਦ ਗਿੱਲ ਪਰਿਵਾਰ ਦੇ ਨਜਦੀਕੀ ਉਹਨਾਂ ਦੇ ਘਰ ਪਹੁੰਚ ਗਏ ਅਤੇ ਪਰਿਵਾਰ ਨਾਲ ਅਫਸੋਸ ਜਾਹਿਰ ਕੀਤਾ| ਮ੍ਰਿਤਕ ਜਸਲੀਨ ਦਾ ਅੰਤਮ ਸਸਕਾਰ ਭਲਕੇ ਦੁਪਹਿਰ 12 ਵਜੇ ਮੁਹਾਲੀ ਦੇ ਸ਼ਮਸ਼ਾਨ ਘਾਟ ਵਿੱਚ ਕੀਤਾ ਜਾਵੇਗਾ|
ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ ਐਸ ਡੀ ਬੀਬੀ ਲਖਵਿੰਦਰ ਕੌਰ ਗਰਚਾ, ਸ੍ਰ. ਕੁਲਜੀਤ ਸਿੰਘ ਬੇਦੀ, ਹਰਮਨਪ੍ਰੀਤ ਸਿੰਘ ਪ੍ਰਿੰਸ, ਸਤਵੀਰ ਸਿੰਘ ਧਨੋਆ, ਪਰਮਜੀਤ ਸਿੰਘ ਕਾਹਲੋਂ, ਸ੍ਰ. ਗੁਰਮੁਖ ਸਿੰਘ ਸੋਹਲ, (ਸਾਰੇ ਕੌਂਸਲਰ), ਖਤਰੀ ਅਰੋੜਾ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ. ਰਜਿੰਦਰ ਸਿੰਘ ਏਵਨ ਟੈਂਟ, ਗੁਰਦੁਆਰਾ ਸਾਚਾ ਧਨ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾ, ਵੱਖ ਵੱਖ ਧਾਰਮਿਕ ਸਮਾਜਿਕ ਅਤੇ ਸਿਆਸੀ ਆਗੂਆਂ ਵਲੋਂ ਜਸਲੀਨ ਕੌਰ ਦੇ ਅਕਾਲ ਚਲਾਣੇ ਤੇ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ ਹੈ|
ਗੁਰਦੁਆਰਾ ਤਾਲਮੇਲ ਕਮੇਟੀ ਦੇ ਪ੍ਰਧਾਨ ਸ੍ਰ. ਜੋਗਿੰਦਰ ਸਿੰਘ ਸਂੌਧੀ ਦੀ ਅਗਵਾਈ ਵਿੱਚ ਤਾਲਮੇਲ ਕਮੇਟੀ ਦੀ ਮੀਟਿੰਗ ਵਿੱਚ ਗੁਰਦੁਆਰਾ ਸਾਚਾ ਧੰਨੁ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਪਰਮਜੀਤ ਸਿੰਘ ਗਿੱਲ ਦੀ ਬੇਟੀ ਜਸਲੀਨ ਕੌਰ ਦੇ ਸਦੀਵੀ ਵਿਛੋੜਾ ਦੇਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪਰਮਾਤਮਾ ਅੱਗੇ ਅਰਦਾਸ ਕੀਤੀ ਗਈ ਕਿ ਉਹ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ| ਇਸ ਮੌਕੇ ਸ੍ਰ. ਮਨਜੀਤ ਸਿੰਘ ਮਾਨ, ਸ੍ਰ. ਅਮਰਜੀਤ ਸਿੰਘ ਪਾਹਵਾ, ਸ੍ਰ. ਕਰਮ ਸਿੰਘ ਬਬਰਾ, ਸ੍ਰ. ਮਨਜੀਤ ਸਿੰਘ ਭੱਲਾ, ਸ੍ਰ. ਬਲਬੀਰ ਸਿੰਘ ਖਾਲਸਾ, ਸ੍ਰ. ਮਹਿੰਦਰ ਸਿੰਘ ਕਾਨਪੁਰੀ, ਸ੍ਰ. ਸਤਪਾਲ ਸਿੰਘ ਬਗੀ, ਸ੍ਰ. ਨਿਰਮਲ ਸਿੰਘ ਭੁਰਜੀ, ਸ੍ਰ. ਮਨਮੋਹਨ ਸਿੰਘ ਲੰਗ, ਸ੍ਰ. ਸੁਰਜੀਤ ਸਿੰਘ ਮਠਾਰੂ, ਸ੍ਰ. ਅਵਤਾਰ ਸਿੰਘ ਬਡਵਾਲ, ਸ੍ਰ. ਸਵਰਨ ਸਿੰਘ ਭੁੱਲਰ, ਸ੍ਰ. ਜਸਵੰਤ ਸਿੰਘ ਭੁੱਲਰ, ਸ੍ਰ. ਹਰਦਿਆਲ ਸਿੰਘ ਮਾਨ ਵੀ ਮੌਜੂਦ ਸਨ|

Leave a Reply

Your email address will not be published. Required fields are marked *