ਪਰਮਦੀਪ ਸਿੰਘ ਬੈਦਵਾਨ ਨੇ ਆਪਣੀ ਬੇਟੀ ਦਾ ਜਨਮ ਦਿਨ ਚਿਲਡਰਨ ਹੋਮ ਵਿਚ ਮਨਾਇਆ

ਐਸ ਏ ਐਸ ਨਗਰ, 14 ਦਸੰਬਰ (ਸ.ਬ.) ਯੂਥ ਆਫ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਨੇ ਆਪਣੀ ਬੇਟੀ ਜੋਏ ਬੈਦਵਾਨ ਦਾ ਜਨਮ ਦਿਨ ਪਿੰਡ ਦੁਸਾਰਨਾ ਵਿਖੇ ਸਥਿਤ ਚਿਲਡਰਨ ਹੋਮ ਵਿਚ ਰਹਿੰਦੇ ਅਨਾਥ ਬੱਚਿਆਂ ਨਾਲ ਕੇਕ ਕੱਟ ਕੇ ਮਨਾਇਆ| ਇਸ ਮੌਕੇ ਬੈਦਵਾਨ ਪਰਿਵਾਰ ਨੇ ਬਚਿਆਂ ਨੂੰ ਕੰਬਲ, ਗਰਮ ਕਪੜੇ, ਖਾਣ ਪੀਣ ਵਾਲੀਆਂ ਵਸਤਾਂ, ਫਰੂਟ, ਚਾਕਲੇਟਾਂ, ਟਾਫੀਆਂ ਵੰਡੀਆਂ| ਇਸ ਮੌਕੇ ਸੰਬੌਧਨ ਕਰਦਿਆਂ ਪਰਮਦੀਪ ਬੈਦਵਾਨ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਸਾਨੂੰ ਕੁੜੀਆਂ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ| ਅੱਜ ਦੇ ਸਮੇਂ ਵਿਚ ਲੜਕੀਆਂ ਲੜਕਿਆਂ ਨਾਲੋਂ ਜਿਆਦਾ ਤਰੱਕੀ ਕਰ ਰਹੀਆਂ ਹਨ| ਪੜਾਈ ਦੇ ਖੇਤਰ ਵਿਚ ਵੀ ਲੜਕੀਆਂ ਹਮੇਸਾ ਲੜਕਿਆਂ ਤੋਂ ਅੱਗੇ ਰਹਿੰਦੀਆਂ ਹਨ| ਇਸ ਤੋਂ ਇਲਾਵਾ ਖੇਡਾਂ ਅਤੇ ਰਾਜਨੀਤੀ ਵਿਚ ਵੀ ਲੜਕੀਆਂ ਅੱਵਲ ਰਹਿੰਦੀਆਂ ਹਨ| ਜੋ ਲੋਕ ਧੀਆਂ ਨੂੰ ਬੋਝ ਸਮਝਦੇ ਹਨ ਉਹਨਾਂ ਨੂੰ ਕਲਪਨਾ ਚਾਵਲਾ, ਕਿਰਨ ਬੇਦੀ, ਪੀ ਟੀ ਉਸ਼ਾ ਤੋਂ ਸੇਧ ਲੈਣੀ ਚਾਹੀਦੀ ਹੈ| ਇਸ ਮੌਕੇ ਜੈਨਦਾਰ ਸਤਵਿੰਦਰ ਸਿੰਘ ਚੈੜੀਆ, ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਰੋਪੜ, ਰਮਾਂਕਾਂਤ ਕਾਲੀਆ ਪ੍ਰਧਾਨ ਯੂਥ ਆਫ ਪੰਜਾਬ, ਲੱਕੀ ਕਲਸੀ, ਸਤਨਾਮ ਧੀਮਾਨ, ਪ੍ਰਿੰਸ ਸ਼ਰਮਾ, ਐਨ ਆਰ ਆਈ ਰਣਧੀਰ ਸਿੰਘ , ਵਿਕਾਸ ਕੌਸਲ, ਅਸੀਸ ਨੈਨੀ, ਮਨੋਜ ਸਨੂਪੀ, ਬਿੱਲਾ ਚੈੜੀਆਂ ਵੀ ਮੌਜੂਦ ਸਨ|

Leave a Reply

Your email address will not be published. Required fields are marked *