ਪਰਮਾਣੂ ਸ਼ਕਤੀ ਪ੍ਰਤੀ ਚੇਤਨੰਤਾ ਦੀ ਲੋੜ

ਤੇਜ ਸੂਚਨਾਵਾਂ ਦੀ ਭਰਮਾਰ ਵਾਲੇ ਇਸ ਦੌਰ ਵਿੱਚ ਵੀ ਕੁੱਝ ਸਭ ਤੋਂ ਜਰੂਰੀ ਸੂਚਨਾਵਾਂ ਆਮ ਲੋਕਾਂ ਤੱਕ ਕਾਫ਼ੀ ਦੇਰ ਵਿੱਚ ਪੁੱਜਦੀਆਂ ਹਨ| ਬੀਤੀ 5 ਅਗਸਤ ਨੂੰ ਦੁਨੀਆ ਇਹ ਜਾਣ ਸਕੀ ਕਿ ਦਸ ਦਿਨ ਪਹਿਲਾਂ ਮਤਲਬ 25 ਜੁਲਾਈ ਨੂੰ ਉਹ ਪਰਮਾਣੂ ਲੜਾਈ ਤੋਂ ਵਾਲ ਬਰਾਬਰ ਦੀ ਦੂਰੀ ਤੋਂ ਬਚ ਕੇ ਨਿਕਲ ਗਈ ਹੈ|
ਘਟਨਾ ਅਟਲਾਂਟਿਕ ਮਹਾਸਾਗਰ ਦੇ ਉੱਤਰ ਵਿੱਚ ਸਥਿਤ ਵਿਸ਼ਾਲ ਬਰਫੀਲੇ ਟਾਪੂ ਗਰੀਨਲੈਂਡ ਦੀ ਹੈ, ਜਿੱਥੇ ਅਮਰੀਕਾ ਨੇ ਦੂਸਰੇ ਵਿਸ਼ਵਯੁੱਧ ਦੇ ਸਮੇਂ ਤੋਂ ਹੀ ਜਬਰਦਸਤੀ ਆਪਣਾ ਹਵਾਈ ਫੌਜੀ ਅੱਡਾ ਬਣਿਆ ਹੈ| ਗ੍ਰੀਨਲੈਂਡ ਲਗਭਗ ਦੋ ਸੌ ਸਾਲਾਂ ਤੋਂ ਡੈਨਮਾਰਕ ਦੇ ਪ੍ਰਸ਼ਾਸਨਿਕ ਕੰਟਰੋਲ ਵਿੱਚ ਹੈ ਪਰੰਤੂ ਉਥੇ ਆਪਣਾ ਅੱਡਾ ਬਣਾਉਣ ਤੋਂ ਪਹਿਲਾਂ ਅਮਰੀਕਾ ਨੇ ਡੈਨਮਾਰਕ ਨੂੰ ਇਸ ਬਾਰੇ ਕੁੱਝ ਦੱਸਣਾ ਵੀ ਜਰੂਰੀ ਨਹੀਂ ਸਮਝਿਆ| ਬਾਅਦ ਵਿੱਚ ਡੈਨਮਾਰਕ ਦੇ ਨਾਟੋ ਵਿੱਚ ਸ਼ਾਮਿਲ ਹੋਣ ਤੇ ਇਹ ਲੜਾਈ ਖਤਮ ਹੋਈ, ਪਰੰਤੂ ਇਸ ਨਾਲ ਜੁੜੀਆਂ ਚਿੰਤਾਵਾਂ ਖਤਮ ਨਹੀਂ ਹੋਈਆਂ|
ਇਸ ਏਅਰਬੇਸ ਤੇ 25 ਜੁਲਾਈ ਨੂੰ ਅਚਾਨਕ ਮਿਜ਼ਾਇਲੀ ਹਮਲੇ ਦੇ ਅਲਾਰਮ ਵੱਜਣੇ ਸ਼ੁਰੂ ਹੋ ਗਏ, ਕਿਉਂਕਿ ਇੱਕ ਉਲਕਾਪਿੰਡ ਇਸਦੇ ਠੀਕ ਉਤੇ ਬੜੀ ਤੇਜੀ ਨਾਲ ਆਇਆ ਅਤੇ ਉਥੇ ਹੀ ਸੜ ਕੇ ਸੁਆਹ ਹੋ ਗਿਆ |
ਦੋ – ਚਾਰ ਮਿੰਟ ਹਫੜਾ ਦਫ਼ੜੀ ਦਾ ਮਾਹੌਲ ਰਿਹਾ, ਫਿਰ ਸਭ ਸ਼ਾਂਤ ਹੋ ਗਿਆ| ਪਰੰਤੂ ਅਸਲ ਗੱਲ ਇਹ ਹੈ ਕਿ ਕੁਲ 288 ਐਟਮੀ ਮਿਜ਼ਾਇਲਾਂ ਇਸ ਏਅਰਬੇਸ ਤੋਂ ਇਸ਼ਾਰਾ ਪਾਉਂਦੇ ਹੀ ਰੂਸ ਦੇ ਮਿਜ਼ਾਇਲੀ ਠਿਕਾਣਿਆਂ ਉਤੇ ਵਰ੍ਹ ਜਾਣ ਲਈ 24 ਘੰਟੇ ਤਿਆਰ ਰਹਿੰਦੀਆਂ ਹਨ|
ਵਿਗਿਆਨੀਆਂ ਵਿੱਚ ਇਸ ਗੱਲ ਨੂੰ ਲੈ ਕੇ ਚਰਚਾ ਹੈ ਕਿ ਜੇਕਰ ਵਾਯੂਮੰਡਲ ਵਿੱਚ ਉਲਕਾਪਿੰਡ ਦਾ ਦਾਖਿਲਾ ਕੁਝ ਵੱਖ ਹੁੰਦਾ ਅਤੇ ਉਸਦੀ ਰਫਤਾਰ ਥੋੜ੍ਹੀ ਜ਼ਿਆਦਾ ਹੁੰਦੀ ਤਾਂ ਗੱਲ ਸਿਰਫ ਅਲਾਰਮ ਵੱਜਣ ਅਤੇ ਬੰਦ ਹੋ ਜਾਣ ਤੱਕ ਸੀਮਿਤ ਨਹੀਂ ਰਹਿੰਦੀ|
ਇਸ ਤੋਂ ਪਹਿਲਾਂ ਵੀ ਇੱਕ ਵਾਰ ਅਜਿਹਾ ਹੋ ਚੁੱਕਿਆ ਹੈ ਕਿ ਪੇਂਟਾਗਨ ਦੇ ਇੱਕ ਕੰਪਿਊਟਰ ਵਿੱਚ ਹੋਈ ਕਿਸੇ ਗੜਬੜੀ ਨਾਲ ਰੂਸ ਉਤੇ ਅੰਤਰਮਹਾਦਵੀਪੀ ਮਿਜ਼ਾਇਲਾਂ ਦਾਗ ਦੇਣ ਦਾ ਨਿਰਦੇਸ਼ ਚਲਾ ਗਿਆ ਸੀ, ਜਿਸਨੂੰ ਪੂਰੇ ਮੌਕੇ ਤੇ ਨਕਾਰਾ ਕੀਤਾ ਗਿਆ| ਪਿਛਲੇ ਕੁੱਝ ਮਹੀਨਿਆਂ ਵਿੱਚ ਅਸੀਂ ਉਤਰ ਕੋਰੀਆ ਅਤੇ ਅਮਰੀਕਾ ਦੇ ਰਿਸ਼ਤਿਆਂ ਨੂੰ ਲੜਾਈ ਦੇ ਕਗਾਰ ਉਤੇ ਜਾ ਕੇ ਵਾਪਸ ਪਰਤਦੇ ਵੇਖਿਆ ਹੈ ਜਦੋਂ ਕਿ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀ ਥੋੜ੍ਹੇ ਹੀ ਪਹਿਲਾਂ ਬਿਨਾਂ ਡਿਟੈਕਟ ਹੋਏ ਦੁਨੀਆ ਵਿੱਚ ਕਿਤੇ ਵੀ ਦਾਗੀ ਜਾ ਸਕਣ ਵਾਲੀ ਮਿਜ਼ਾਇਲ ਬਣਾ ਲੈਣ ਦੀ ਘੋਸ਼ਣਾ ਕੀਤੀ ਹੈ| ਬੜਬੋਲੇ ਨੇਤਾਵਾਂ ਨੂੰ ਸਮਝਾਉਣਾ ਜਰੂਰੀ ਹੈ ਕਿ ਤਬਾਹੀ ਦੁਨੀਆ ਤੋਂ ਓਨੀ ਦੂਰ ਨਹੀਂ ਹੈ, ਜਿੰਨੀ ਸਾਰਿਆ ਨੂੰ ਲੱਗਦੀ ਹੈ|
ਰਵੀ ਸ਼ੰਕਰ

Leave a Reply

Your email address will not be published. Required fields are marked *