ਪਰਮਾਣੂ ਹਥਿਆਰ ਕੋਈ ਮਜ਼ਾਕ ਨਹੀਂ ਹੈ

ਇਸਲਾਮਾਬਾਦ, 27 ਜੁਲਾਈ (ਸ.ਬ.) ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਸਹਿ-ਚੇਅਰਮੈਨ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਹੈ ਕਿ ਪਰਮਾਣੂ ਹਥਿਆਰ ਇਕ ਹਮਲਾਵਰ ਬਦਲ ਨਹੀਂ ਹੋ ਸਕਦਾ| ਉਨ੍ਹਾਂ ਕਿਹਾ ਕਿ ਮੈਂ ਨਹੀਂ ਸੋਚਦਾ ਕਿ ਕਸ਼ਮੀਰ ਮੁੱਦੇ ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਪਰਮਾਣੂ ਜੰਗ ਦੀ ਕੋਈ ਆਸ਼ੰਕਾ ਹੈ| ਉਨ੍ਹਾਂ ਕਿਹਾ ਕਿ ਤੁਸੀਂ ਪਰਮਾਣੂ ਹਥਿਆਰਾਂ ਦੀ ਵਰਤੋਂ ਨਹੀਂ ਕਰ ਸਕਦੇ| ਪਰਮਾਣੂ ਹਥਿਆਰ ਕੋਈ ਮਜ਼ਾਕ ਨਹੀਂ ਹੈ|
ਜ਼ਰਦਾਰੀ ਨੇ ਹਾਲ ਹੀ ਦੇ ਦਿਨਾਂ ਵਿਚ ਕਸ਼ਮੀਰ ਵਿਚ ਹੋਈਆਂ ਹਿੰਸਾ ਵਾਰਦਾਤਾਂ ਬਾਰੇ ਇਕ ਇੰਟਰਵਿਊ ਵਿਚ ਗੱਲਬਾਤ ਕਰ ਰਹੇ ਸਨ| ਉਨ੍ਹਾਂ ਕਿਹਾ ਕਿ ਕਸ਼ਮੀਰ ਮੁੱਦੇ ਕਾਰਨ ਦੋਹਾਂ ਦੇਸ਼ਾਂ ਦੇ ਦੋ-ਪੱਖੀ ਸੰਬੰਧਾਂ ਵਿਚ ਆਏ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ, ਜੇਕਰ ਅਸੀਂ ਬੈਠ ਕੇ ਇਸ ਸੰਕਟ ਦਾ ਹੱਲ ਕੱਢੀਏ| ਉਨ੍ਹਾਂ ਅਪੀਲ ਕੀਤੀ ਕਿ ਦੁਨੀਆ ਹੁਣ ਇਕ-ਦੂਜੇ ਤੇ ਉਂਗਲ ਚੁੱਕਣੀ ਬੰਦ ਕਰੇ| ਜ਼ਰਦਾਰੀ ਨੇ ਕਿਹਾ ਕਿ ਜੇਕਰ ਡਰੋਨ ਤਕਨਾਲੋਜੀ ਦੀ ਵਰਤੋਂ ਪਾਕਿਸਤਾਨ ਕਰਦਾ ਤਾਂ ਨਤੀਜੇ ਕੁਝ ਹੋਰ ਹੁੰਦੇ| ਉਨ੍ਹਾਂ ਕਿਹਾ ਕਿ ਅਸੀਂ ਲੋਕ ਅੱਤਵਾਦੀਆਂ ਦੇ ਅੱਡਿਆਂ ਤੇ ਬੰਬ ਵਰ੍ਹਾ ਰਹੇ ਹਾਂ ਪਰ ਸਾਡੇ ਕੋਲ ਜੈਟ ਜਹਾਜ਼ਾਂ ਦੀ ਕਮੀ ਹੈ| ਅਮਰੀਕਾ ਜਾਂ ਕਿਸੇ ਹੋਰ ਦੇਸ਼ ਨਾਲ ਅਸੀਂ ਜਿਆਦਾ ਮਤਭੇਦਾਂ ਨਾਲ ਅੱਗੇ ਨਹੀਂ ਵਧ ਸਕਦੇ|

Leave a Reply

Your email address will not be published. Required fields are marked *