ਪਰਲਪ੍ਰੀਤ ਕੌਰ ਚੁਣੀ ਗਈ ਬੈਸਟ ਪਲੇਅਰ

ਚੰਡੀਗੜ੍ਹ, 23 ਅਕਤੂਬਰ (ਸ.ਬ.) ਸਰਕਾਰੀ ਖੇਡ ਸਟੇਡੀਅਮ ਸੈਕਟਰ 42 ਵਿੱਚ ਹੋਏ ਭਗਵੰਤ ਸਿੰਘ ਮੈਮੋਰੀਅਲ ਬਾਸਕਟਬਾਲ ਮੁਕਾਬਲੇ ਦੌਰਾਨ ਅੰਡਰ 12 ਵਿੱਚ ਲਰਨਿੰਗ ਪਾਥ ਸਕੂਲ ਮੁਹਾਲੀ ਦਾ ਫਾਈਨ ਲ ਮੁਕਾਬਲਾ ਸੇਂਟ ਕਬੀਰ ਚੰਡੀਗੜ੍ਹ ਨਾਲ ਹੋਇਆ , ਜਿਸ ਵਿੱਚ ਲਰਨਿੰਗ ਪਾਥ ਸਕੂਲ ਦੀ ਬਾਸਕਟਬਾਲ ਟੀਮ ਨੇ ਸੇਂਟ ਕਬੀਰ ਸਕੂਲ ਨੂੰ 12 -1 ਨਾਲ ਹਰਾਇਆ| ਇਸ ਮੌਕੇ ਲਰਨਿੰਗ ਪਾਥ ਸਕੂਲ ਦੀ ਖਿਡਾਰਨ ਪਰਲਪ੍ਰੀਤ ਕੌਰ ਨੂੰ ਬੈਸਟ ਪਲੇਅਰ ਚੁਣਿਆ ਗਿਆ| ਜਿਕਰਯੋਗ ਹੈ ਕਿ ਖਿਡਾਰਨ ਪਰਲਪ੍ਰੀਤ ਕੌਰ ਪੰਜਾਬ ਸਟੇਟ ਬਾਸਕਟਬਾਲ ਮੁਕਾਬਲਿਆਂ ਵਿੱਚ ਵੀ ਹਿੱਸਾ ਲੈ ਕੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰ ਰਹੀ ਹੈ|

Leave a Reply

Your email address will not be published. Required fields are marked *