ਪਰਵਾਸੀ ਭਾਰਤੀ ਦੇ ਰਮੇਸ਼ ਸ਼ਾਹ ਨੂੰ ਅਮਰੀਕਾ ਵਿੱਚ ਕੀਤਾ ਗਿਆ ਸਨਮਾਨਿਤ

ਹਿਊਸਟਨ, 23 ਫਰਵਰੀ (ਸ.ਬ.) ਭਾਰਤੀ ਮੂਲ ਦੇ ਇਕ ਅਮਰੀਕੀ ਨਾਗਰਿਕ ਨੂੰ ਇੱਥੇ ਭਾਰਤੀ ਵਪਾਰ ਦੂਤਘਰ ਨੇ ਭਾਈਚਾਰੇ ਪ੍ਰਤੀ ਉਨ੍ਹਾਂ ਦੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ ਹੈ| ਉਹ ਭਾਰਤ ਵਿੱਚ ਲੱਖਾਂ ਲੋਕਾਂ ਨੂੰ ਸਿੱਖਿਆ ਮੁਹੱਈਆ ਕਰਵਾਉਣ ਵਾਲੀ ਇਕ ਮੁਹਿੰਮ ਚਲਾ ਰਹੇ ਹਨ| ਗੁਜਰਾਤ ਦੇ ਗਾਬਤ ਪਿੰਡ ਦੇ ਰਮੇਸ਼ ਸ਼ਾਹ ਨੂੰ ਪਿਛਲੇ ਮਹੀਨੇ ਬੈਂਗਲੂਰੂ ਵਿੱਚ ਤਕਰੀਬਨ 40 ਸਾਲਾਂ ਤੋਂ ਭਾਰਤੀ ਭਾਈਚਾਰੇ ਦੀ ਭਲਾਈ ਕਰਨ ਅਤੇ ਵਿਸ਼ਵਭਰ ਵਿੱਚ ਜਾਗਰੂਕਤਾ ਫੈਲਾਉਣ ਲਈ ‘ਪ੍ਰਵਾਸੀ ਭਾਰਤੀ ਸਨਮਾਨ’ ਨਾਲ ਵੀ ਨਵਾਜਿਆ ਗਿਆ ਸੀ|
ਉਹ ਸਾਲ 1970 ਤੋਂ ਅਮਰੀਕਾ ਵਿੱਚ ਰਹਿ ਰਹੇ ਹਨ| ਉਨ੍ਹਾਂ ਨੇ ਸਾਲ 1978 ਵਿੱਚ ‘ਗੁਜਰਾਤੀ ਸਮਾਜ ਆਫ ਹਿਊਸਟਨ’ ਦੀ ਸਥਾਪਨਾ ਵੀ ਕੀਤੀ ਸੀ| ਸ਼ਾਹ ਉਸ ਦਲ ਦਾ ਵੀ ਹਿੱਸਾ    ਰਹੇ, ਜਿਸ ਨੇ ਸਾਲ 2014 ਵਿੱਚ ਗ੍ਰੈਂਡ ਮੈਡੀਸਨ ਸਕੁਆਇਰ ਗਾਰਡਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਾਸ ਸਵਾਗਤ ਲਈ ਪ੍ਰੋਗਰਾਮ ਕਰਵਾਇਆ ਸੀ| ਸ਼ਾਹ ਨੇ ਭਾਰਤ ਦੇ ਦੂਰ-ਦਰਾਡੇ ਇਲਾਕਿਆਂ ਦੇ ਸੰਬੰਧ ਵਿੱਚ ਜਾਗਰੂਕਤ ਫੈਲਾਉਣ ਲਈ ਪੂਰੇ ਭਾਰਤ, ਯੂਰਪ ਅਤੇ ਅਮਰੀਕਾ ਦੀ ਯਾਤਰਾ ਕੀਤੀ| ਭਾਰਤ ਦੇ ਜਨਜਾਤੀ ਖੇਤਰਾਂ ਵਿੱਚ ਸਿੱਖਿਆ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ‘ਏਕਲ ਸਕੂਲ’ ਲੜੀ ਦੀ ਸਥਾਪਨਾ ਕੀਤੀ| ਇਸ ਮੁਹਿੰਮ ਲਈ ਉਹ ਵਿਦੇਸ਼ਾਂ ਦੇ ਚੱਕਰ ਵੀ ਲਗਾਉਂਦੇ ਹਨ| ਲੋਕਾਂ ਨੇ ਖੜ੍ਹੇ ਹੋ ਕੇ ਉਨ੍ਹਾਂ ਦਾ ਆਦਰ-ਸਤਿਕਾਰ ਕੀਤਾ| ਉਨ੍ਹਾਂ ਦੀ ਪਤਨੀ ਕੋਕਿਲਾਬੇਨ ਵੀ ਉਨ੍ਹਾਂ ਦੇ ਸਨਮਾਨ ਵਿੱਚ ਖੜ੍ਹੀ ਸੀ, ਜਿਨ੍ਹਾਂ ਨੇ ਹਮੇਸ਼ਾ ਉਨ੍ਹਾਂ ਦਾ ਸਾਥ ਦਿੰਦੇ ਰਹੇ ਹਨ|

Leave a Reply

Your email address will not be published. Required fields are marked *