ਪਰਵਿੰਦਰ ਸੋਹਾਣਾ ਨੇ ਕੀਤੀ ਐਲਬਮ ਮਈਆ ਦਾ ਦੁਆਰਾ ਰਿਲੀਜ਼

ਐਸ ਏ ਐਸ ਨਗਰ, 6 ਅਗਸਤ (ਸ.ਬ.) ਸ੍ਰ. ਪਰਵਿੰਦਰ ਸਿੰਘ ਸੋਹਾਣਾ ਐਮ. ਡੀ. ਲੇਬਰਫੈਡ ਪੰਜਾਬ ਨੇ ਗੁਰੂ ਜੀ ਕਰਮਾ ਰੋਪੜ ਵਾਲਿਆਂ ਦੇ ਜਨਮ ਦਿਨ ਤੇ ਲਾਡਲੇ ਸ਼ਾਗਿਰਦ ਬਲਬੀਰ ਮਸਤ ਦੀ ਐਲਬਮ ‘ਮਈਆ ਦਾ ਦੁਆਰਾ’ ਜੋ ਕਿ ਟੀ-ਸੀਰੀਜ਼ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ ਨੈੰ ਰਿਲੀਜ਼ ਕੀਤਾ| ਇਸ ਮੌਕੇ ਬਲਬੀਰ ਮਸਤ ਨੇ ਗੁਰੂ ਕਰਮਾ ਜੀ ਦਾ ਧੰਨਵਾਦ ਕੀਤਾ| ਇਸ ਕੈਸੇਟ ਦੇ ਕੋਆਰਡੀਨੇਟਰ ਮਿੰਟੂ ਉਬਰਾਏ ਤੇ ਸੰਗੀਤਕਾਰ ਜੱਸੀ ਬ੍ਰਦਰਜ਼ ਹਨ|
ਭੇਟਾਂ ਕਰਮਾ ਜੀ ਰੋਪੜ ਵਾਲੇ, ਰਾਣਾ ਰਣਬੀਰ, ਕੂਕਾ ਰੈਲਮਾਜਰਾ, ਟੀਟੂ ਤਲਾਣੀਆ ਦੀਆਂ ਹਨ| ਬਲਬੀਰ ਮਸਤ ਨੇ ਖੂਬਸੂਰਤ ਕਲਮ ਦੇ ਮਾਲਕ ਪਾਲੀ ਕੁੰਭੜੇ ਵਾਲੇ ਦਾ ਵਿਸ਼ੇਸ ਤੌਰ ਤੇ ਧੰਨਵਾਦ ਕੀਤਾ| ਬਲਬੀਰ ਮਸਤ ਨੇ ਕਿਹਾ ਕਿ ਜਲਦੀ ਹੀ ਪਾਲੀ ਕੁੰਭੜੇ ਵਾਲੇ ਦਾ ਲਿਖਿਆ ਗੀਤ ਏਥੇ ਹੀ ਨਰਕ ਅਤੇ ਨਿੰਦਿਆ ਸਾਧੂ ਦੀ ਚੈਨਲਾਂ ਤੇ ਸੁਣਿਆ ਜਾਵੇਗਾ| ਇਸ ਐਲਬਮ  ਿਵਚ ਕੁਲ 8 ਭਜਨ ਹਨ ਜੋ ਮਾਤਾ ਦੇ ਚਰਨਾ ਨਾਲ ਜੌੜਦੇ ਹਨੇ ਇਸ ਮੌਕੇ ਸਤੀਸ਼ ਕੁਮਾਰ ਗੁਲਾਟੀ, ਸੁਰੇਸ ਕੁਮਾਰ, ਗੀਤਕਾਰ ਪਾਲੀ ਕੁੰਭੜੇ  ਵਾਲਾ, ਟੀਟਾ ਨੰਬਰਦਾਰ, ਭੋਲਾ ਪਹਿਲਵਾਨ ਆਦਿ ਹਾਜ਼ਰ ਸਨ|

Leave a Reply

Your email address will not be published. Required fields are marked *