ਪਰਿਵਾਰਕ ਹਿੰਸਾ ਦੇ ਦੋਸ਼ ਵਿੱਚ ਭਾਰਤੀ ਗ੍ਰਿਫਤਾਰ

ਰੋਮ ,(ਕੈਂਥ), 4 ਜੁਲਾਈ (ਸ.ਬ.)  ਭਾਰਤ ਤੋਂ ਕਮਾਈ ਕਰਨ ਲਈ ਇਟਲੀ ਜਾ ਕੇ ਵੱਸੇ ਨੌਜਵਾਨ ਨੇ ਅਜਿਹੀ ਹਰਕਤ ਕੀਤੀ ਕਿ ਇਸ ਕਾਰਨ ਸਭ ਦਾ ਸਿਰ ਸ਼ਰਮ ਨਾਲ ਝੁੱਕ ਜਾਵੇਗਾ| ਇਟਲੀ ਦੇ ਸੂਬੇ ਰੋਮਾਨੋ ਦੀ ਲੌਂਬਾਰਦੀਆ (ਬੈਰਗਾਮੋ) ਦੀ ਪੁਲੀਸ ਯੂਨਿਟ ਕਾਰਾਬਿਨੇਰੀ ਨੇ ਦੱਸਿਆ ਕਿ ਟੀ.ਵੀ. ਸ਼ੋਅ ‘ਗਰਾਂਦੇ ਫਰਾਤੇਲੋ 12’ ਵਿਚ ਭਾਗ ਲੈ ਚੁੱਕੇ ਕਿਰਨ ਮਾਕਾਲੀ ਨੂੰ ਪਰਿਵਾਰਕ ਹਿੰਸਾ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ|
ਕਿਰਨ ਨੇ ਆਪਣੇ ਮਾਤਾ-ਪਿਤਾ ਗਲਤ ਵਿਵਹਾਰ ਕੀਤਾ ਤੇ ਉਨ੍ਹਾਂ ਨਾਲ ਕੁੱਟ-ਮਾਰ ਵੀ ਕੀਤੀ| 30 ਸਾਲਾ ਭਾਰਤੀ ਕਿਰਨ ਬੇਰਗਾਮਾਸਕਾ ਦਾ ਰਹਿਣ ਵਾਲਾ ਹੈ| ਜਦ ਉਹ ਹਿੰਸਾ ਕਰਨ ਤੋਂ ਨਾ ਹਟਿਆ ਤਾਂ ਉਸ ਦੀ ਮਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਫੋਨ ਕਰ ਕੇ ਦਿੱਤੀ|
ਸੂਚਨਾ ਮਿਲਣ ਤੇ ਪੁਲੀਸ ਮੌਕੇ ਤੇ ਪਹੁੰਚ ਗਈ, ਜਿੱਥੇ ਉਨ੍ਹਾਂ ਨੇ 30 ਸਾਲਾ ਨੌਜਵਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ ਉਸ ਸਮੇਂ ਹਿੰਸਕ ਅਤੇ ਅਸਹਿਜ ਲੱਗ ਰਿਹਾ ਸੀ| ਪੁਲੀਸ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਿਆਂ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਉਥੇ ਮੌਜੂਦ ਉਸ ਦੀ ਸਾਬਕਾ ਗਰਲ ਫਰੈਂਡ ਵੀ ਲੜਾਈ ਵਿਚ ਜ਼ੋਰ-ਸ਼ੋਰ ਨਾਲ ਸ਼ਾਮਲ ਸੀ| ਇਨ੍ਹਾਂ ਨੇ ਪੁਲੀਸ ਨਾਲ ਵੀ ਹੱਥੋਪਾਈ ਕਰਨ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਪੁਲੀਸ ਨੂੰ ਹੋਰ ਪੁਲੀਸ ਮਦਦ ਲਈ ਬੁਲਾਉਣੀ ਪਈ ਅਤੇ ਕਿਰਨ ਨੂੰ ਗ੍ਰਿਫ਼ਤਾਰ ਕੀਤਾ ਗਿਆ| ਇਸ ਹਿੰਸਕ ਲੜਾਈ ਕਾਰਨ ਕੁੱਝ ਪੁਲਸ ਅਧਿਕਾਰੀ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ|

Leave a Reply

Your email address will not be published. Required fields are marked *