ਪਰਿਵਾਰ ਦੇ ਮੁਖੀ ਨੇ ਧੀ, ਪੁੱਤ ਸਮੇਤ ਪਰਿਵਾਰ ਦੇ 4 ਮੈਂਬਰਾਂ ਨੂੰ ਕਤਲ ਕੀਤਾ


ਸੀਵਾਨ, 1 ਦਸੰਬਰ (ਸ.ਬ.) ਬਿਹਾਰ ਵਿੱਚ ਸੀਵਾਨ ਜ਼ਿਲ੍ਹੇ ਦੇ ਭਗਵਾਨਪੁਰ ਥਾਣਾ ਖੇਤਰ ਵਿੱਚ ਇਕ ਵਿਅਕਤੀ ਨੇ ਆਪਣੇ ਪਰਿਵਾਰ ਦੇ 4 ਮੈਂਬਰਾਂ ਦਾ ਕਤਲ ਕਰ ਦਿੱਤਾ| ਪੁਲੀਸ ਸੂਤਰਾਂ ਨੇ ਦੱਸਿਆ ਕਿ ਬਲਹਾ ਅਲੀਮਰਦਨ ਪਿੰਡ ਵਾਸੀ ਅਵਧੇਸ਼ ਚੌਧਰੀ ਨੇ ਬੀਤੀ ਦੇਰ ਰਾਤ ਆਪਣੇ 5 ਬੱਚਿਆਂ ਅਤੇ ਪਤਨੀ ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ| ਇਸ ਘਟਨਾ ਵਿੱਚ ਉਸਦੇ 4 ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਪਤਨੀ ਅਤੇ ਇਕ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ|
ਮ੍ਰਿਤਕਾਂ ਦੀ ਪਹਿਚਾਣ ਧੀ ਜੋਤੀ ਕੁਮਾਰ (17), ਪੁੱਤ ਅਭਿਸ਼ੇਕ ਕੁਮਾਰ (15), ਨੀਤੇਸ਼ ਕੁਮਾਰ (12) ਅਤੇ     ਮੁਕੇਸ਼ ਕੁਮਾਰ (7) ਦੇ ਰੂਪ ਵਿੱਚ ਕੀਤੀ ਗਈ ਹੈ| ਸੂਤਰਾਂ ਨੇ ਦੱਸਿਆ ਕਿ ਅਵਧੇਸ਼ ਚੌਧਰੀ ਦੀ ਪਤਨੀ ਰੀਤਾ               ਦੇਵੀ ਅਤੇ ਧੀ ਅੰਜਲੀ ਕੁਮਾਰੀ ਨੂੰ ਗੰਭੀਰ ਹਾਲਤ ਵਿੱਚ ਪਟਨਾ ਰੈਫਰ ਕੀਤਾ ਗਿਆ ਹੈ| ਘਟਨਾ ਦੀ ਜਾਣਕਾਰੀ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲੀਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ| ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *