ਪਰਿਵਾਰ ਦੇ 5 ਵਿਅਕਤੀਆਂ ਦਾ ਕਤਲ ਕਰਨ ਤੋਂ ਬਾਅਦ ਨੌਜਵਾਨ ਵਲੋਂ ਖੁਦਕੁਸ਼ੀ

ਬਿਲਾਸਪੁਰ, 24 ਜੁਲਾਈ (ਸ.ਬ.) ਛੱਤੀਸਗੜ੍ਹ ਵਿੱਚ ਬਿਲਾਸਪੁਰ ਜ਼ਿਲ੍ਹੇ ਦੇ ਮਟਿਆਰੀ ਪਿੰਡ ਵਿੱਚ ਤੜਕੇ ਇਕ ਨੌਜਵਾਨ ਨੇ ਆਪਣੇ ਪਰਿਵਾਰ ਦੇ 5 ਵਿਕਅਤੀਆਂ ਦਾ ਕਤਲ ਕਰਨ ਤੋਂ ਬਾਅਦ ਟਰੱਕ ਦੇ ਸਾਹਮਣੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ| ਪੁਲੀਸ ਸੂਤਰਾਂ ਨੇ ਦੱਸਿਆ ਕਿ ਸੀਪਤ ਥਾਣਾ ਖੇਤਰ ਦੇ ਮਟਿਆਰੀ ਪਿੰਡ ਦੇ 22 ਸਾਲਾ ਰੋਸ਼ਨ ਸੂਰੀਆਵੰਸ਼ੀ ਨੇ ਆਪਣੇ ਪਿਤਾ ਰੂਪਦਾਸ ਸੂਰੀਆਵੰਸ਼ੀ (45), ਮਾਂ ਸੰਤੋਸ਼ੀ (40), ਭਰਾ ਰੋਹਿਤ (20) ਅਤੇ ਰਿਸ਼ੀ (15) ਅਤੇ ਭੈਣ ਕਾਮਿਨੀ (14) ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ| ਇਸ ਤੋਂ ਬਾਅਦ ਉਸ ਨੇ ਸੜਕ ਤੇ ਤੇਜ਼ੀ ਗਤੀ ਨਾਲ ਆ ਰਹੇ ਟਰੱਕ ਸਾਹਮਣੇ ਛਾਲ ਮਾਰ ਖੁਦਕੁਸ਼ੀ ਕਰ ਲਈ| ਕਤਲ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ ਹੈ| ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨੌਜਵਾਨ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ| ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚੇ| ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜ਼ਰੂਰੀ ਜਾਂਚ ਕਰ ਰਹੀ ਹੈ|

Leave a Reply

Your email address will not be published. Required fields are marked *