ਪਲਾਟਾਂ ਤੋਂ ਹੀ ਪੁੱਟ ਕੇ ਸੜਕ ਦੇ ਕਿਨਾਰਿਆਂ ਤੇ ਮਿੱਟੀ ਪਾ ਰਿਹਾ ਹੈ ਠੇਕੇਦਾਰ


ਐਸ ਏ ਐਸ ਨਗਰ, 22 ਅਕਤੂਬਰ (ਸ.ਬ.) ਸਥਾਨਕ ਏਅਰੋ ਸਿਟੀ ਦੇ ਜੇ ਬਲਾਕ ਵਿੱਚ ਪਲਾਟ ਨੰਬਰ 91 92 ਦੇ ਸਾਹਮਣੇ ਸੜਕ ਦੇ ਕਿਨਾਰਿਆਂ ਤੇ ਮਿੱਟੀ ਪਾਉਣ ਵਾਲੇ ਸਬੰਧਿਤ ਠੇਕੇਦਾਰ ਵਲੋਂ ਨੇੜਲੇ ਖਾਲੀ ਪਲਾਟਾਂ ਅਤੇ ਬੀ ਐਂਡ ਆਰ ਦੀ ਸੜਕ ਤੋਂ ਜੇ ਸੀ ਬੀ ਮਸ਼ੀਨ ਰਾਹੀਂ ਪੁੱਟ ਕੇ ਪਾਈ ਜਾ ਰਹੀ ਹੈ| 
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਲਾਕਾ ਵਾਸੀ ਸ੍ਰੀ ਹਰਸ਼ਦੀਪ ਸਰਾਂ ਨੇ ਦਸਿਆ ਕਿ ਸੜਕ ਦੇ ਕਿਨਾਰਿਆਂ ਨੂੰ ਉਚਾ ਚੁਕਣ ਲਈ  ਸਬੰਧਿਤ ਠੇਕੇਦਾਰ ਵਲੋਂ  ਮਿੱਟੀ ਪਾਏ ਜਾਣ ਦਾ ਕੰਮ ਕੀਤਾ ਜਾ ਰਿਹਾ ਹੈ, ਪਰ ਇਸ ਠੇਕੇਦਾਰ ਵਲੋਂ ਨਵੀਂ ਮਿੱਟੀ ਲਿਆਉਣ ਦੀ ਥਾਂ ਨੇੜਲੇ ਖਾਲੀ ਪਲਾਟਾਂ ਵਿਚੋਂ ਅਤੇ ਬੀ ਐਂਡ ਆਰ ਦੀ ਸੜਕ ਤੋਂ ਮਿੱਟੀ ਜੇ ਸੀ ਬੀ ਮਸ਼ੀਨ ਨਾਲ ਪੁੱਟ ਕੇ ਪਾਈ ਜਾ ਰਹੀ ਹੈ| 
ਉਹਨਾਂ ਕਿਹਾ ਕਿ ਇਸ ਠੇਕੇਦਾਰ ਵਲੋਂ ਸਰਕਾਰੀ ਥਾਵਾਂ ਤੋਂ ਮਿੱਟੀ ਪੁੱਟ ਕੇ ਇਸ ਥਾਂ ਪਾਈ ਜਾ ਰਹੀ ਹੈ, ਜਿਸ ਕਾਰਨ ਪਲਾਟਾਂ ਵਾਲੀ ਥਾਂ, ਬੀ ਐਂਡ ਆਰ  ਸੜਕ ਅਤੇ ਹੋਰ ਸਰਕਾਰੀ ਥਾਵਾਂ ਨੀਂਵੀਆਂ ਹੋ ਰਹੀਆਂ ਹਨ| ਉਹਨਾਂ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਸਬੰਧਿਤ ਵਿਭਾਗ ਦੇ ਐਕਸੀਅਨ ਨੂੰ ਸ਼ਿਕਾਇਤ ਕੀਤੀ ਸੀ, ਜਿਸ ਉਪਰੰਤ ਸਬੰਧਿਤ ਵਿਭਾਗ ਦਾ ਜੇ ਈ ਮੌਕਾ              ਵੇਖਣ ਆਇਆ ਸੀ, ਜਿਸ ਨੇ ਪਲਾਟਾਂ ਵਿਚੋਂ ਅਤੇ ਸਰਕਾਰੀ ਥਾਂਵਾਂ ਤੋਂ ਮਿੱਟੀ ਪੁੱਟ ਕੇ ਸੜ ਕ ਦੇ ਕਿਨਾਰਿਆਂ ਤੇ ਪਾਉਣ ਦਾ ਕੰਮ ਬੰਦ ਕਰਵਾ ਦਿਤਾ ਸੀ ਪਰ ਬਾਅਦ ਵਿਚ ਠੇਕੇਦਾਰ ਵਲੋਂ ਮੁੜ ਖਾਲੀ ਪਲਾਟਾਂ ਅਤੇ ਸਰਕਾਰੀ ਥਾਂ ਤੋਂ ਮਿੱਟੀ ਪੁੱਟਣ ਦਾ ਕੰਮ ਸ਼ੁਰੂ ਕਰ ਦਿਤਾ ਗਿਆ ਹੈ| ਉਹਨਾਂ ਮੰਗ ਕੀਤੀ ਕਿ ਪਲਾਟਾਂ ਅਤੇ ਸਰਕਾਰੀ ਖਾਲੀ ਥਾਂ ਤੋਂ ਮਿੱਟੀ ਪੁੱਟ ਕੇ ਸੜਕ ਦੇ ਕਿਨਾਂਰਿਆਂ ਉਪਰ ਪਾਉਣ ਵਾਲੇ ਠੇਕੇਦਾਰ ਵਿਰੁਧ ਕਾਰਵਾਈ ਕੀਤੀ ਜਾਵੇ| 

Leave a Reply

Your email address will not be published. Required fields are marked *