ਪਲਾਟਾ ਦੀ ਉਸਾਰੀ ਦੀ ਸਮਾਂ ਸੀਮਾ ਨੂੰ 31 ਦਸੰਬਰ ਤਕ ਵਧਾਏ ਗਮਾਡਾ : ਮਰਵਾਹਾ

ਐਸ ਏ ਐਸ ਨਗਰ, 28 ਅਗਸਤ (ਸ.ਬ.) ਮੁਹਾਲੀ ਮਿਉਂਸਪਲ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਨੰਦ ਕਿਸ਼ੋਰ ਮਰਵਾਹਾ ਨੇ ਪੰਜਾਬ ਸਰਕਾਰ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਗਮਾਡਾ ਵਲੋਂ ਅਲਾਟ ਕੀਤੇ ਗਏ ਪਲਾਟਾਂ ਦੀ ਉਸਾਰੀ ਲਈ ਤੈਅ ਸਮਾਂ ਸੀਮਾ ਵਿੱਚ ਛੂਟ ਦੇ ਕੇ ਇਸਨੂੰ 31 ਦਸਬੰਰ ਤਕ ਵਧਾਇਆ ਜਾਵੇ|
ਆਪਣੇ ਪੱਤਰ ਵਿੱਚ ਉਹਨਾਂ ਲਿੱਖਿਆ ਹੈ ਕਿ ਗਮਾਡਾ ਵਲੋਂ ਕੋਵਿਡ -19 ਕਾਰਨ ਲਗਾਏ ਲਾਕ ਡਾਊਨ ਨੂੰ ਮੁੱਖ ਰੱਖਦਿਆਂ ਜਿਹਨਾਂ ਪਲਾਟਾਂ ਦੀ ਉਸਾਰੀ ਦਾ ਕੰਮ 31 ਮਾਰਚ 2020 ਤੱਕ ਪੂਰਾ ਕੀਤਾ ਜਾਣਾ ਸੀ, ਦੀ ਉਸਾਰੀ ਦਾ ਸਮਾਂ ਵੱਧਾ ਕੇ 30 ਸਤੰਬਰ ਕਰ ਦਿੱਤਾ ਗਿਆ ਸੀ| ਉਹਨਾਂ ਲਿਖਿਆ ਹੈ ਕਿ ਗਮਾਡਾ ਵਲੋਂ ਦਿੱਤੀ ਗਈ ਇਹ ਛੂਟ ਹੁਣ ਖਤਮ ਹੋਣ ਵਾਲੀ ਹੈ ਜਦੋਂਕਿ ਹਾਲਾਤ ਵਿੱਚੋਂ ਹੁਣੇ ਵੀ ਸੁਧਾਰ ਨਹੀਂ ਹੋਇਆ ਹੈ ਅਤੇ ਮਕਾਨਾਂ ਦੀ ਉਸਾਰੀ ਲਈ ਮਜਦੂਰਾਂ ਅਤੇ ਉਸਾਰੀ ਦੇ ਸਾਮਾਨ ਦੀ ਭਾਰੀ ਕਮੀ ਹੈ|  
ਉਹਨਾਂ ਲਿਖਿਆ ਹੈ ਕਿ ਕੋਵਿਡ-19 ਦੇ ਲਗਾਤਾਰ ਵੱਧਕੇ ਕੰਮਾਂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਜਾਣਾ ਬਹੁਤ ਖਤਰਨਾਕ ਮੰਨਿਆ ਜਾ ਰਿਹਾ ਹੈ ਅਤੇ ਖਾਸ ਕਰ ਸੀਨੀਅਰ ਸਿਟੀਜਨਾਂ ਲਈ ਹਾਲਾਤ ਬਹੁਤ ਨਾਜੁਕ ਹਨ ਅਤੇ ਉਹ ਮਕਾਨ ਉਸਾਰੀ ਦਾ ਸਾਮਾਨ ਖਰੀਦਣ ਲਈ ਬਾਜਾਰ ਜਾਣ ਤੋਂ ਅਸਮਰਥ ਹਨ| ਉਹਨਾ ਮੰਗ ਕੀਤੀ ਹੈ ਕਿ ਇਸ  ਸਮਾਂ ਸੀਮਾ ਨੂੰ ਵੱਧਾ ਕੇ 31 ਦਸੰਬਰ 2020 ਤੱਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲੇ|  

Leave a Reply

Your email address will not be published. Required fields are marked *