ਪਲਾਟ ਦੇਣ ਦੀ ਥਾਂ ਠੱਗੀ ਮਾਰਨ ਸੰਬੰਧੀ ਐਸ ਐਸ ਪੀ ਨੂੰ ਸ਼ਿਕਾਇਤ ਦਿੱਤੀ

ਖਰੜ, 1 ਸਤੰਬਰ (ਸ.ਬ.) ਸਵਰਾਜ ਇਨਕਲੇਵ ਛੱਜੂਮਾਜਰਾ (ਸੈਕਟਰ 126) ਖਰੜ ਦੀ ਵਸਨੀਕ ਬੀਬੀ ਸਤਵਿੰਦਰ ਕੌਰ ਨੇ ਐਸ.ਐਸ.ਪੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਸਕਾਈ ਰਾਕ ਸਿਟੀ ਮੁਹਾਲੀ ਦੇ ਐਮ.ਡੀਸਮੇਤ ਸਕਾਈ ਰਾਕ ਸਿਟੀ ਵੈਲਫੇਅਰ ਸੁਸਾਇਟੀ ਦੇ ਹੋਰਨਾਂ ਗਵਰਨਿੰਗ ਬੌਡੀ ਮੈਂਬਰਾਂ ਖਿਲਾਫ ਪਲਾਟ ਸਬੰਧੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ| ਸ਼ਿਕਾਇਤ ਕਰਤਾ ਬੀਬੀ ਸਤਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਤੀ ਸਵ. ਜਗਦੀਪ ਸਿੰਘ ਪਾਲ ਨੂੰ ਸਤੰਬਰ 2011 ਵਿੱਚ ਪ੍ਰਾਪਰਟੀ ਡੀਲ਼ਰ ਗੁਰਮੀਤ ਸਿੰਘ ਨੇ ਸੁਸਾਇਟੀ ਦੀ ਮੈਂਬਰਸ਼ਿਪ ਦਿਵਾਈ ਅਤੇ ਸੈਕਟਰ 111-112 ਵਿੱਚ 12500 ਰੁਪਏ ਪ੍ਰਤੀ ਵਰਗ ਗਜ ਦੇ ਹਿਸਾਬ ਨਾਲ 150 ਵਰਗ ਗਜ ਦਾ ਪਲਾਟ ਖ੍ਰੀਦਣ ਲਈ ਸੌਦਾ ਕਰਵਾਇਆ ਸੀ| ਉਸਦੇ ਪਤੀ ਦੀ ਦਸੰਬਰ 2014 ਵਿੱਚ ਮੌਤ ਹੋ ਚੁੱਕੀ ਹੈ| ਉਸਦੇ ਪਤੀ ਨੇ ਉਸਨੂੰ ਉਕਤ ਪਲਾਟ ਦੀ ਵਾਰਸ ਬਣਾਇਆ ਹੋਇਆ ਸੀ| ਉਹ ਹੁਣ ਤੱਕ ਕੰਪਨੀ ਨੂੰ 18 ਲੱਖ 10 ਹਜਾਰ ਰੁਪਏ ਦੇ ਲੱਗਭੱਗ ਭੁਗਤਾਨ ਕਰ ਚੁੱਕੇ ਹਨ ਪਰ ਉਨਾਂ ਨੂੰ ਨਾ ਹੀ ਪਲਾਟ ਮਿਲਿਆ ਤੇ ਨਾ ਹੀ ਕੰਪਨੀ/ ਸੁਸਾਇਟੀ ਵੱਲੋਂ ਪੈਸੇ ਵਾਪਿਸ ਕੀਤੇ ਗਏ ਹਨ|
ਸ਼ਿਕਾਇਤ ਕਰਤਾ ਨੇ ਕਿਹਾ ਕਿ ਉਕਤ ਵਿਅਕਤੀਆਂ ਨੇ ਉਨਾਂ ਨਾਲ ਠੱਗੀ ਮਾਰਕੇ ਉਸਦੇ ਪਤੀ ਦੀ ਉਮਰ ਭਰ ਦੀ ਜਮਾਂ ਪੂੰਜੀ ਹੜਪ ਲਈ ਹੈ| ਉਕਤ ਵਿਅਕਤੀਆਂ ਵੱਲੋਂ ਹੋਰਨਾਂ ਸੈਕੜੇ ਲੋਕਾਂ ਨਾਲ ਵੀ ਅਜਿਹੀਆਂ ਠੱਗੀਆਂ ਕੀਤੀਆਂ ਹਨ ਜਿਸ ਸਬੰਧੀ ਮਾਮਲੇ ਵੀ ਦਰਜ ਹੋ ਚੁੱਕੇ ਹਨ| ਸਪੰਰਕ ਕਰਨ ਤੇ ਐਸ.ਐਚ.T ਸੋਹਾਣਾ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਉਕਤ ਕੰਪਨੀ ਪ੍ਰਬੰਧਕਾਂ ਖਿਲਾਫ ਪਹਿਲਾਂ ਹੀ 17 ਦੇ ਕਰੀਬ ਮਾਮਲੇ ਦਰਜ ਹਨ | ਇਸ ਸ਼ਿਕਾਇਤ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ |

Leave a Reply

Your email address will not be published. Required fields are marked *