ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਲਈ ਨੇਪਾਲ ਵਿੱਚ ਖਾਸ ਮੁਹਿੰਮ

ਕਾਠਮੰਡੂ, 6 ਦਸੰਬਰ (ਸ.ਬ.) ਨੇਪਾਲ ਵਿੱਚ ਵਾਤਾਵਰਣ ਨੂੰ ਲੈ ਕੇ ਜਾਗਰੂਕਤਾ ਅਤੇ ਗਿਨੀਜ਼ ਵਰਲਡ ਰਿਕਾਰਡ ਬਣਾਉਣ ਲਈ ਪਲਾਸਟਿਕ ਦੇ ਲਿਫਾਫਿਆਂ ਦੀ ਸਭ ਤੋਂ ਵੱਡੀ ਬਣਤਰ (ਰਚਨਾ) ਪੇਸ਼ ਕੀਤੀ ਗਈ, ਜਿਸ ਦਾ ਨਾਂ ‘ਡੈਡ ਸਾਗਰ’ ਰੱਖਿਆ ਹੈ| ਰਾਜਧਾਨੀ ਦੇ ਮੱਧ ਭਾਗ ਵਿੱਚ ਟੁੰਡਿਕੇਲ ਵਿੱਚ 88,000 ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾਲ ਇਸ ਨੂੰ ਬਣਾਇਆ ਗਿਆ ਹੈ ਤਾਂ ਕਿ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ|
ਇਸ ਦਾ ਵਿਸ਼ਾ ‘ਇਕ ਡੈਡ ਸਾਗਰ ਸਾਡੇ ਲਈ ਕਾਫੀ ਹੈ’ ਰੱਖਿਆ ਗਿਆ ਹੈ ਤਾਂ ਕਿ ਲੋਕਾਂ ਨੂੰ ਦੱਸਿਆ ਜਾ ਸਕੇ ਕਿ ਪਲਾਸਟਿਕ ਦਾ ਕੂੜਾ ਸੁੱਟ-ਸੁੱਟ ਕੇ ਅਸੀਂ ਆਪਣੇ ਮਰਨ ਲਈ ਇਕ ਸਮੁੰਦਰ ਬਣਾ ਰਹੇ ਹਾਂ, ਜਿਸ ਕਾਰਨ ਅਸੀਂ ਸਭ ਮਰ ਜਾਵਾਂਗੇ| 20 ਮੀਟਰ ਲੰਬਾ ਅਤੇ 5 ਮੀਟਰ ਚੌੜਾ ‘ਡੈਡ ਸਾਗਰ’ ਬਣਾ ਕੇ ਨਾਅਰਾ ਦਿੱਤਾ ਗਿਆ ਹੈ ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਨ ਕਿਉਂਕਿ ਇਹ ਕੂੜਾ ਜਦ ਸਮੁੰਦਰ ਵਿੱਚ ਡਿੱਗਦਾ ਹੈ ਤਾਂ ਸਮੁੰਦਰੀ ਜੀਵਾਂ ਸਮੇਤ ਮਨੁੱਖਾਂ ਲਈ ਵੀ ਖਤਰਾ ਪੈਦਾ ਹੋ ਜਾਂਦਾ ਹੈ| ਇਸ ਮੁਹਿੰਮ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਉਹ ਵਰਲਡ ਰਿਕਾਰਡ ਬਣਾਉਣਾ ਚਾਹੁੰਦੇ ਹਨ|
ਜ਼ਿਕਰਯੋਗ ਹੈ ਕਿ 2012 ਵਿੱਚ ਸਿੰਗਾਪੁਰ ਵਿੱਚ 68,000 ਪਲਾਸਟਿਕ ਦੇ ਲਿਫਾਫਿਆਂ ਨਾਲ ਓਕਟੋਪਸ ਦੀ ਬਣਤਰ ਬਣਾਈ ਗਈ ਸੀ ਤੇ ਹੁਣ 88,000 ਦੀ ਵਰਤੋਂ ਕੀਤੀ ਗਈ ਹੈ| ਲੋਕਾਂ ਨੇ ਕਿਹਾ ਕਿ ਜਾਪਾਨ ਸਰਕਾਰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕਣ ਵਿੱਚ ਪੂਰੀ ਤਰ੍ਹਾਂ ਅਸਫਲ ਰਹੀ ਹੈ| ਅਜਿਹੇ ਵਿੱਚ ਇਸ ਮੁਹਿੰਮ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ| ਰਿਪੋਰਟ ਮੁਤਾਬਕ ਇਕ ਅਰਬ ਤੋਂ ਵਧੇਰੇ ਪਲਾਸਟਿਕ ਦੇ ਲਿਫਾਫੇ ਇਕ ਵਾਰ ਵਰਤੇ ਜਾਂਦੇ ਹਨ ਅਤੇ ਹਰ ਰੋਜ਼ ਕਾਠਮੰਡੂ ਘਾਟੀ ਵਿੱਚ ਸੁੱਟ ਦਿੱਤੇ ਜਾਂਦੇ ਹਨ|

Leave a Reply

Your email address will not be published. Required fields are marked *