ਪਲਾਸਟਿਕ ਦੇ ਲਿਫਾਫਿਆਂ ਦੀ ਹੋ ਰਹੀ ਹੈ ਧੜੱਲੇ ਨਾਲ ਵਰਤੋ

ਚੰਡੀਗੜ੍ਹ, 13 ਫਰਵਰੀ (ਰਾਹੁਲ)  ਚੰਡੀਗੜ੍ਹ ਵਿਖੇ ਭਾਵੇਂ ਪਲਾਸਟਿਕ ਦੇ ਲਿਫਾਫਿਆਂ ਉਪਰ ਪੂਰੀ ਤਰਾਂ ਪਾਬੰਦੀ ਲਗਾਈ ਹੋਈ ਹੈ ਪਰ ਫਿਰ ਵੀ ਚੰਡੀਗੜ ਦੇ ਵੱਖ ਵੱਖ ਇਲਾਕਿਆਂ ਵਿਚ ਪਲਾਸਟਿਕ ਲਿਫਾਫਿਆਂ ਦੀ ਧੜੱਲੇ ਨਾਲ ਵਰਤੋ ਹੋ ਰਹੀ ਹੈ|
ਇਥੇ ਇਹ ਜਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਚੰਡੀਗੜ੍ਹ ਦੇ ਪ੍ਰਸਾਸਿਨਕ ਅਧਿਕਾਰੀਆਂ ਨੇ ਕਈ  ਥਾਵਾਂ ਉਪਰ ਛਾਪਾ ਮਾਰ ਕੇ ਪਲਾਸਟਿਕ ਦੇ ਲਿਫਾਫੇ ਵਰਤਣ ਵਾਲਿਆਂ ਦੇ ਚਲਾਨ ਵੀ ਕੀਤੇ ਸਨ, ਉਸ ਸਮੇਂ ਕੁਝ ਦਿਨ ਤਾਂ ਪਲਾਸਟਿਕ ਦੇ ਲਿਫਾਫੇ ਬੰਦ ਰਹੇ  ਪਰ ਹੁਣ ਫਿਰ ਵੱਖ ਵੱਖ ਮਾਰਕੀਟਾਂ ਦੇ ਦੁਕਾਨਦਾਰਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਧੱੜਲੇ ਨਾਲ ਵਰਤੋ ਕੀਤੀ ਜਾ ਰਹੀ ਹੈ| ਖਾਸ ਤੌਰ ਤੇ ਸੈਕਟਰ 19 ਦੀ ਸਦਰ ਮਾਰਕੀਟ ਅਤੇ ਸੈਕਟਰ 22 ਦੀ ਸ਼ਾਸਤਰੀ ਮਾਰਕੀਟ ਵਿਚ ਦੁਕਾਨਦਾਰਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਧੜੱਲੇ ਨਾਲ ਵਰਤੋ ਕੀਤੀ ਜਾ ਰਹੀ ਹੈ ਅਤੇ ਦਿਨ ਦਿਹਾੜੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ| ਇਸ ਤੋਂ ਇਲਾਵਾ ਚੰਡੀਗੜ੍ਹ ਦੇ ਹੋਰਨਾਂ                ਖੇਤਰਾਂ ਵਿਚ ਵੀ ਦੁਕਾਨਦਾਰਾਂ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਧੜੱਲੇ ਨਾਲ ਵਰਤੋ ਕੀਤੀ ਜਾ ਰਹੀ ਹੈ|

Leave a Reply

Your email address will not be published. Required fields are marked *