ਪਸ਼ੂ ਪਾਲਣ ਵਿਭਾਗ ਬਰਸਾਤਾਂ ਦੇ ਮੌਸਮ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਵਿੱਚ ਸਾਰੇ ਪਸ਼ੂਆਂ ਨੂੰ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਾਵੇਗਾ : ਪ੍ਰਮਾਤਮਾ ਸਰੂਪ

ਐਸ.ਏ.ਐਸ. ਨਗਰ, 13 ਜੁਲਾਈ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ  ਜ਼ਿਲ੍ਹੇ ਵਿੱਚ ਪਸ਼ੂ ਧਨ ਦੀ ਅਰਥ ਵਿਵਸਥਾ ਵਿਚ ਵੱਡੀ ਦੇਣ ਹੈ| ਇਸ ਜ਼ਿਲ੍ਹੇ ਦੇ ਲੋਕ ਖੇਤੀਬਾੜੀ ਦੇ ਨਾਲ-ਨਾਲ ਪਸ਼ੂ ਪਾਲਕ ਧੰਦੇ ਨੂੰ ਵੀ ਉਤਸ਼ਾਹ ਨਾਲ ਕਰਦੇ  ਹਨ|  ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡਾ: ਪ੍ਰਮਾਤਮਾ ਸਰੂਪ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਸ਼ੂਆਂ ਦੀ ਗਲਘੋਟੂ ਬਿਮਾਰੀ ਤੋਂ ਬਚਾਉਣ ਲਈ ਹੁਣ ਤੱਕ 1 ਲੱਖ 50 ਹਜਾਰ ਟੀਕੇ ਲਗਾਏ ਜਾ ਚੁੱਕੇ ਹਨ ਅਤੇ ਬਾਕੀ 10 ਹਜਾਰ ਟੀਕੇ ਲਗਾਉਣ ਦਾ ਕੰਮ ਹਫਤੇ ਦੇ ਅੰਦਰ ਅੰਦਰ ਮੁਕੰਮਲ  ਕਰ ਲਿਆ ਜਾਵੇਗਾ|
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਬਰਸਾਤ ਦੇ ਮੌਸਮ  ਵਿਚ  ਪਸ਼ੂ ਅਕਸਰ ਗਲਘੋਟੂ ਬਿਮਾਰੀ ਦਾ ਸ਼ਿਕਾਰ ਹੁੰਦੇ ਹਨ| ਇਸ  ਲਈ ਇਸ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਾਏ ਗਏ ਹਨ ਤਾਂ ਜੋ  ਲੋਕਾਂ ਦੇ ਕਿਸੇ ਵੀ ਪਸ਼ੂ ਧਨ ਦਾ ਨੁਕਸਾਨ ਨਾ ਹੋਵੇ| ਉਨ੍ਹਾਂ ਹੋਰ ਦੱਸਿਆ ਕਿ ਇਸ ਤੋਂ ਪਹਿਲਾਂ ਜ਼ਿਲ੍ਹੇ ਵਿਚ ਪਸ਼ੂਆਂ ਨੂੰ ਮੂੰਹ ਖੁਰ ਦੀ ਬਿਮਾਰੀ ਤੋਂ ਬਚਾਉੂਣ ਲਈ 01 ਲੱਖ 70 ਹਜਾਰ ਟੀਕੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਸੀ ਜੋ ਕਿ ਜ਼ਿਲ੍ਹੇ ਵਿੱਚ 23 ਟੀਮਾਂ ਬਣਾ ਕੇ ਮੁਕੰਮਲ ਕਰ ਲਿਆ ਗਿਆ ਹੈ| ਇਨ੍ਹਾਂ ਟੀਮਾਂ ਵੱਲੋਂ ਘਰ-ਘਰ ਜਾ ਕੇ ਪਸ਼ੂਆਂ ਨੂੰ ਮੂੰਹ ਖੁਰ ਦੇ ਟੀਕੇ ਲਗਾਏ ਗਏ| ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੁਣ ਟੀਮਾਂ ਬਣਾ ਕੇ ਪਸ਼ੂਆਂ ਨੂੰ ਗਲ ਘੋਟੂ ਬਿਮਾਰੀ ਤੋਂ ਬਚਾਉਣ ਲਈ ਟੀਕੇ ਲਗਾਏ ਜਾ ਰਹੇ ਹਨ| ਉਨ੍ਹਾਂ ਇਸ  ਮੌਕੇ ਜ਼ਿਲ੍ਹੇ ਦੇ ਸਮੂਹ ਪਸੂ ਪਾਲਕਾਂ ਨੂੰ ਅਪੀਲ ਕੀਤੀ ਕਿ ਜਦੋਂ ਵੀ ਪਸ਼ੂ ਪਾਲਣ ਵਿਭਾਗ ਦੀ ਟੀਮ ਪਿੰਡ ਵਿਚ ਟੀਕੇ ਲਗਾਉਣ ਆਉਂਦੀ ਹੈ ਤਾਂ ਉਹ ਇਨ੍ਹਾਂ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਅਪਣੇ ਪਸ਼ੂਆਂ ਨੂੰ ਟੀਕੇ ਜਰੂਰ ਲਗਾਉਣ|

Leave a Reply

Your email address will not be published. Required fields are marked *